—ਮਾਨਸਾ ਜਿ਼ਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਯਕੀਨਨ ਕੋਰੋਨਾ ਮਹਾਂਮਾਰੀ ਤੇ ਫਤਿਹ ਪ੍ਰਾਪਤ ਕਰਨ ਵਿਚ ਕਾਮਯਾਬ ਹੋਵਾਂਗੇ: ਐਸ.ਐਸ.ਪੀ.

0
91

ਮਾਨਸਾ, 20 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਨੋੋਵਲ ਕੋੋਰੋੋਨਾ ਵਾਇਰਸ (ਕੋਵਿਡ—19) ਦੀ ਮਹਾਂਮਾਰੀ ਪੂਰੀ ਦੁਨੀਆ ਵਿੱਚ ਫੈਲ ਜਾਣ ਕਰਕੇ ਜਰੂਰੀ ਸਾਵਧਾਨੀਆਂ ਦੀ ਵਰਤੋੋਂ ਨਾਲ ਇਸ ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਦਿਨਕਰ ਗੁਪਤਾ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਜਿ਼ਲ੍ਹਾ ਪੁਲਿਸ ਮਾਨਸਾ ਵੱਲੋੋਂ ਪੰਜਾਬ ਸਰਕਾਰ ਦੇ  “ਮਿਸ਼ਨ ਫਤਿਹ@ ਤਹਿਤ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਸਰਕਾਰ ਵੱਲੋੋਂ ਸੁਰੂ ਕੀਤੇ ਮਿਸ਼ਨ ਫਤਿਹ ਦਾ ਭਾਵ ਪੰਜਾਬ ਵਾਸੀਆਂ ਦੀ ਕੋਵਿਡ—19 ਮਹਾਂਮਾਰੀ ਨੂੰ ਹਰਾਉਣ ਦੀ ਇੱਕ ਕੋਸਿਸ਼ ਹੈ। ਇਹ ਮੁਹਿੰਮ ਲੋੋਕਾਂ ਦੀ, ਲੋੋਕਾਂ ਵੱਲੋੋਂ ਅਤੇ ਲੋੋਕਾਂ ਲਈ ਹੈ। ਕੋਵਿਡ—19 ਮਹਾਂਮਾਰੀ ਤੋੋਂ ਬਚਾਅ ਲਈ ਸਾਰੀਆਂ ਹਦਾਇਤਾਂ, ਨਿਯਮਾਂ ਦੀ ਪਾਲਣਾ ਕਰਨਾ ਤੇ ਗਰੀਬਾਂ ਪ੍ਰਤੀ ਆਪਣਾ ਫਰਜ਼ ਨਿਭਾਅ ਕੇ ਸੂਬਾ ਸਰਕਾਰ ਨੂੰ ਆਪਣਾ ਸਹਿਯੋੋਗ ਦੇਣਾ ਹੀ ਮਿਸ਼ਨ ਫਤਿਹ ਹੈ। ਇਨ੍ਹਾਂ ਖਾਸ ਗੱਲਾਂ ਤੇ ਅਮਲ ਕਰਦਿਆਂ ਹੀ ਯਕੀਨਨ ਅਸੀਂ ਰਲ ਕੇ ਇਸ ਮਹਾਂਮਾਰੀ ਤੇ ਫਤਿਹ ਹਾਸਲ ਕਰਾਂਗੇ।


ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ “ਮਿਸ਼ਨ ਫਤਿਹ” ਸਾਰੇ ਜਿ਼ਲ੍ਹੇ ਅੰਦਰ ਚੱਲ ਰਿਹਾ ਹੈ। ਇਸ ਮਿਸ਼ਨ ਤਹਿਤ ਮਾਨਸਾ ਪੁਲਿਸ ਨੂੰ 8000 ਪੈੱਫਲਿਟ ਅਤੇ 1000 ਬੈਜ ਪ੍ਰਾਪਤ ਹੋੋਏ ਸਨ। ਇਸ ਤੋੋਂ ਇਲਾਵਾ ਮਾਨਸਾ ਪੁਲਿਸ ਵੱਲੋੋਂ ਆਪਣੇ ਪੱਧਰ ਤੇ ਵੀ ਕਰੀਬ 15,000 ਪੈਫਲਿਟ ਅਤੇ 300 ਬੈਨਰਜ (ਵੱਡੇ/ਛੋਟੇ) ਛਪਵਾ ਕੇ ਜਿ਼ਲ੍ਹੇ ਦੀਆ ਢੁਕਵੀਆਂ ਥਾਵਾਂ (ਚੌਕਾਂ, ਮੋੜਾਂ, ਜਨਤਕ ਥਾਵਾਂ ਆਦਿ) ਤੇ ਲਗਵਾ ਕੇ ਮਿਸ਼ਨ ਫਤਿਹ ਤਹਿਤ ਸਾਵਧਾਨੀਆਂ ਵਰਤਦਿਆਂ ਕੋਰੋਨਾ ਤੇ ਫਤਿਹ ਪ੍ਰਾਪਤ ਕਰਨ ਦੇ ਸੁਨੇਹੇ ਨੂੰ ਲੋੋਕਾਂ ਤੱਕ ਪਹੁੰਚਾਇਆ ਗਿਆ ਹੈ।ਇਸ ਤੋਂ ਇਲਾਵਾ 3200 ਫੇਸ ਮਾਸਕ ਮਾਨਸਾ ਪੁਲਿਸ ਵੱਲੋਂ ਲੋੜਵੰਦ ਲੋਕਾਂ ਨੂੰ ਵੰਡੇ ਗਏ। ਸਾਰੇ ਥਾਣਿਆਂ ਦੇ ਮੁੱਖ ਅਫਸਰ ਅਤੇ ਪਿੰਡ/ਵਾਰਡਵਾਈਜ ਪੁਲਿਸ ਅਫਸਰਾਂ ਰਾਹੀਂ ਸਾਰੇ ਪੈਫਲਿਟਾਂ ਨੂੰ ਪਬਲਿਕ ਵਿੱਚ ਵੰਡ ਕੇ ਉਹਨਾਂ ਨੂੰ ਮਿਸ਼ਨ ਫਤਿਹ ਨਾਲ ਜੋੜਿਆ ਗਿਆ ਹੈ।ਜਿ਼ਲ੍ਹੇ ਦੀਆਂ ਸਮੂਹ ਪੰਚਾਇਤਾਂ, ਯੂਥ ਕਲੱਬਾਂ, ਵਪਾਰਕ ਜਥੇਬੰਦੀਆਂ ਤੋਂ ਇਲਾਵਾ ਕਰੋਨਾ ਮਹਾਂਮਾਰੀ ਖਿਲਾਫ ਜੰਗ ਜਿੱਤ ਕੇ ਠੀਕ ਹੋਏ 35 ਵਿਅਕਤੀਆਂ ਨੇ ਵੀ ਮਿਸ਼ਨ ਫਤਿਹ ਵਿੱਚ ਉਚੇਚੇ ਤੌੌਰ *ਤੇ ਸਮੂਲੀਅਤ ਕੀਤੀ। ਆਮ ਪਬਲਿਕ ਨੂੰ ਅਤੇ ਦੁਕਾਨਦਾਰਾਂ ਨੂੰ ਜਰੂਰੀ ਸਾਵਧਾਨੀਆਂ ਜਿਵੇ 2 ਗਜ਼ ਦੀ ਦੂਰੀ ਰੱਖਣ, ਮੂੰਹ/ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣ, ਹੱਥ ਸਾਬਣ ਨਾਲ ਵਾਰ ਵਾਰ ਧੋਣ, ਸੈਨੀਟਾਈਜ਼ਰ ਦੀ ਵਰਤੋੋਂ ਕਰਨ ਅਤੇ ਜਰੂਰੀ ਕੰਮ/ਐਮਰਜੈਂਸੀ ਪੈਣ ਤੇ ਹੀ ਘਰ ਤੋੋਂ ਬਾਹਰ ਨਿਕਲਣ ਆਦਿ ਦੀ ਪਾਲਣਾ ਯਕੀਨੀ ਬਨਾਉਣ ਲਈ ਟੀ. ਸ਼ਰਟਾਂ ਛਪਵਾ ਕੇ ਵੰਡੀਆ ਗਈਆਂ ਹਨ। ਪੁਲਿਸ ਪ੍ਰਸਾਸ਼ਨ ਵੱਲੋੋਂ ਵੱਖ ਵੱਖ ਗਤੀਵਿੱਧੀਆਂ ਰਾਹੀ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਿਸ਼ਨ ਫਤਿਹ ਨੂੰ ਸਫਲ ਬਨਾਉਣ ਲਈ ਪਿੰਡਾਂ ਦੇ ਸਰਪੰਚਾਂ/ਪੰਚਾਂ/ਮੋਹਤਬਰ ਵਿਅਕਤੀਆਂ, ਦੁਕਾਨਦਾਰਾਂ, ਯੂਥ ਕਲੱਬਾਂ, ਐਨ.ਜੀ.ਓਜ਼. ਨੇ ਵੀ ਮਤੇ ਪਾ ਕੇ ਜਰੂਰੀ ਸਾਵਧਾਨੀਆ ਦੀ ਵਰਤੋੋਂ ਕਰਨ, ਕਾਨੂੰਨ ਦੀ ਪਾਲਣਾ ਕਰਨ ਅਤੇ ਸਰਕਾਰ/ਪ੍ਰਸਾਸ਼ਨ ਦੀਆਂ ਸਮੇਂ ਸਮੇਂ ਸਿਰ ਪ੍ਰਾਪਤ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਪ੍ਰਣ ਕੀਤਾ ਗਿਆ ਹੈ।ਇਸ ਮੌਕੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਗਿਆ।


ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਸਦਕਾ ਪੰਜਾਬ ਪੂਰੇ ਭਾਰਤ ਵਿੱਚੋਂ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਵਿਚ ਮੁੱਢਲੇ ਰਾਜਾਂ ਵਿੱਚ ਰਿਹਾ ਹੈ, ਉਸੇ ਤਰਾਂ ਮਾਨਸਾ ਜਿ਼ਲ੍ਹਾ ਵੀ ਪੂਰੇ ਪੰਜਾਬ ਵਿੱਚੋੋਂ ਅੱਜ ਮੁੱਢਲੇ ਜਿ਼ਲਿ੍ਹਆਂ ਵਿੱਚ ਖੜ੍ਹਾ ਹੈ। ਜਿਲ੍ਹੇ ਅੰਦਰ ਕਰੋਨਾ ਦੇ ਖਿਲਾਫ ਜੰਗ ਸੁਚੱਜੇ ਤਰੀਕੇ ਨਾਲ ਲੜੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿਚ 8973 ਵਿਅਕਤੀਆਂ ਨੇ ਕੋਵਾ ਐਪ ਡਾਊਨਲੋਡ ਕੀਤਾ ਹੈ। ਜਿਸ ਤਰ੍ਹਾਂ ਅੱਜ ਮਾਨਸਾ ਵਾਸੀਆਂ ਨੇ ਮਿਸ਼ਨ ਫਤਿਹ *ਚ ਵੱਡੀ ਸ਼ਮੂਲੀਅਤ ਕੀਤੀ ਹੈ, ਉਹ ਯਕੀਨਨ ਕਹਿ ਸਕਦੇ ਹਨ ਕਿ ਮਾਨਸਾ ਜਿ਼ਲ੍ਹਾ ਮਿਸ਼ਨ ਫਤਿਹ ਅਧੀਨ ਕਰੋਨਾ ਮਹਾਂਮਾਰੀ *ਤੇ ਫਤਿਹ ਹਾਸਲ ਕਰਨ ਵਿੱਚ ਕਾਮਯਾਬ ਰਹੇਗਾ ਅਤੇ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਕਰਨ ਵਿੱਚ ਕਾਮਯਾਬ ਰਹਾਂਗੇ। ਐਸ.ਐਸ.ਪੀ. ਡਾ. ਭਾਰਗਵ ਵੱਲੋੋਂ ਆਮ ਲੋੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਕਿ ਇਸ ਮਹਾਂਮਾਰੀ *ਤੇ ਜਲਦੀ ਫਤਿਹ ਹਾਸਲ ਕੀਤੀ ਜਾ ਸਕੇ ਅਤੇ ਪੰਜਾਬ ਸਰਕਾਰ ਦਾ ਇਹ ਮਿਸ਼ਨ ਫਤਿਹ ਸਾਰਥਕ ਹੋ ਸਕੇ। 

 

LEAVE A REPLY

Please enter your comment!
Please enter your name here