*ਮਾਨਸਾ ਜਿਲ੍ਹੇ ਵਿੱਚ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨਾਂ ਵੱਲੋਂ ਖੇਤੀਬਾੜੀ ਮਹਿਕਮੇ ਦੀਆਂ ਵਿਸ਼ੇਸ਼ ਟਾਸਕ ਫੋਰਸਜ਼ ਭੇਜਕੇ ਇਸਤੇ ਕੰਟਰੋਲ ਕਰਨ ਲਈ ਐਮਰਜੈਂਸੀ ਕਦਮ ਚੁੱਕਣ ਦੀ ਅਪੀਲ*

0
63

ਮਾਨਸਾ 5 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਜਿਲ੍ਹੇ ਦੇ ਪਿੰਡ ਰਾਏਪੁਰ, ਝੇਰਿਆਂਵਾਲੀ,ਬੁਰਜ ਭਲਾਈਕੇ ਆਦਿ ਵਿੱਚ ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦੇ ਹਮਲੇ ਦੀ ਖਬਰ ਹੈ। ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸੁੰਡੀ ਗੁਲਾਬੀ ਰੰਗ ਦੀ ਹੈ । ਜਦ ਟੀਂਡੇ ਨੂੰ ਅੰਦਰੋਂ ਤੋੜ ਕੇ ਵੇਖਿਆ ਜਾਂਦਾ ਹੈ ਤਾਂ ਅੰਦਰੋਂ ਇਹ ਟੀਂਡੇ ਕਾਲੇ ਰੰਗ ਦੇ ਪਾਏ ਜਾ ਰਹੇ ਹਨ ਅਤੇ ਟੀਂਡੇ ਵਿਚਲੇ ਹਿੱਸੇ ਨੂੰ ਸੁੰਡੀ ਵੱਲੋਂ ਖਾਧਾ ਜਾ ਚੁੱਕਾ ਹੈ। ਇਸ ਸੁੰਡੀ ਦਾ ਬਾਹਰੋਂ ਵੇਖਣ ਦੇ ਪਤਾ ਵੀ ਨਹੀਂ ਚਲਦਾ। ਬਾਹਰੋਂ ਟੀਂਡਾ ਸਹੀ ਅਤੇ ਫਸਲ ਦੀ ਹਾਲਤ ਬਹੁਤ ਚੰਗੀ ਨਜ਼ਰ ਆਉਂਦੀ ਹੈ। ਇਸ ਮਸਲੇ ਉਪਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਇੰਨ੍ਹਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਇਹ ਕਿਸਾਨ ਬਹੁਤ ਘਬਰਾਏ ਹੋਏ ਸਨ । ਇੰਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਇਸ ਬਿਮਾਰੀ ਸਬੰਧੀ ਜਦ ਉਹ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਇਸ ਬਿਮਾਰੀ ਪ੍ਰਤੀ ਆਪਣੀ ਅਗਿਆਨਤਾ ਪ੍ਰਗਟ ਕਰਦੇ ਹਨ ਅਤੇ ਦਸਦੇ ਹਨ ਕਿ ਅਜੇ ਤੱਕ ਇਸ ਸੁੰਡੀ ਦੇ ਕੰਟਰੋਲ ਕੋਈ ਕੀਟਨਾਸ਼ਨ ਉਪਲਬਧ ਨਹੀਂ ਹੈ। ਇਸ ਕਾਰਣ ਕਿਸਾਨ ਕਾਹਲੀ ਵਿੱਚ ਦੁਕਾਨਦਾਰਾਂ ਅਤੇ ਇੱਕ ਦੂਸਰੇ ਦੀ ਸਲਾਹ ਰਾਹੀਂ ਤਜ਼ਰਬੇ ਦੇ ਤੌਰ ਤੇ ਜ਼ਹਿਰੀਲੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇੰਨ੍ਹਾਂ ਪਿੰਡਾਂ ਵਿੱਚ ਆਪਣੀਆਂ ਖੇਤੀ ਬਾੜੀ ਮਾਹਰਾਂ ਦੀਆਂ ਟਾਸਕ ਫੋਰਸਜ਼ ਭੇਜੇ ਅਤੇ ਇਸ ਸੁੰਡੀ ਦੇ ਹੱਲ ਲਈ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏ ਜਾਣ ਦਾ ਪ੍ਰਬੰਧ ਕਰੇ। ਜਿੱਥੇ ਇੱਕ ਪਾਸੇ ਕਿਸਾਨਾਂ ਦਾ ਲੋੜ ਤੋਂ ਵੱਧ ਸਪਰੇਆਂ ਕਾਰਣ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ ਉੁਥੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਨਰਮੇ ਦੀ ਫਸਲ ਬਰਬਾਦ ਹੋਣ ਦਾ ਖਦਸ਼ਾ ਹੋ ਗਿਆ ਹੈ। ਗੁਰਲਾਭ ਸਿੰਘ ਮਾਹਲ ਨੇ ਅੱਗੇ ਕਿਹਾ ਕਿ ਇਹ ਬਿਮਾਰੀ ਅਜੇ ਕੁੱਝ ਕੁ ਪਿੰਡਾਂ ਵਿੱਚ ਹੀ ਫੈਲੀ ਹੈ । 90 ਫੀਸਦੀ ਨਰਮੇ ਦੀ ਫਸਲ ਅਜੇ ਇਸ ਬਿਮਾਰੀ ਤੋਂ ਬਚੀ ਹੋਈ ਹੈ। ਜੇਕਰ ਪੰਜਾਬ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਸਮਾਂ ਰਹਿੰਦੇ ਪਿੰਡਾਂ ਵਿੱਚ ਜਾਕੇ ਆਪਣੇ ਕੈਂਪ ਲਾਕੇ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰੇ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰੇ ਤਾਂ ਹੀ ਇਸ ਬਿਮਾਰੀ ਦੀ ਇਸ ਸਟੇਜ਼ ਤੇ ਹੀ ਰੋਕਥਾਮ ਹੋ ਸਕਦੀ ਹੈ ਅਤੇ ਜ਼ੋ ਕਿਸਾਨ ਡਰ ਕਾਰਣ ਬਿਨਾਂ ਲੋੜ ਤੋਂ ਮਹਿੰਗੀਆਂ ਸਪਰੇਆਂ ਕਰ ਰਹੇ ਹਨ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਕਿਉਂਕਿ ਪਿਛਲੇ ਦੋ ਸਾਲਾਂ ਤੋਂ ਨਰਮੇ ਦੀ ਫਸਲ ਬਹੁਤ ਚੰਗੀ ਹੋ ਰਹੀ ਹੈ ਅਤੇ ਅਗਰ ਇਸ ਵਾਰ ਵੀ ਨਰਮੇ ਦੀ ਫਸਲ ਸਹੀ ਹੁੰਦੀ ਹੈ ਅਤੇ ਇਸਦਾ ਭਾਅ ਸਹੀ ਮਿਲਦਾ ਹੈ ਤਾਂ ਨਰਮਾ ਪੱਟੀ ਦੇ ਕਿਸਾਨਾਂ ਵੱਲੋਂ ਝੋਨੇ ਨੂੰ ਛੱਡ ਕੇ ਅਗਲੇ ਸਾਲ ਤੋਂ ਵੱਡੇ ਪੱੱਧਰ ਤੇ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ  ਜਾ ਸਕਦੀ ਹੈ ਅਤੇ ਪੰਜਾਬ ਦੇ ਪਾਣੀ ਦਾ ਨੁਕਸਾਨ ਬਚ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੁਖਰਾਜ ਸਿੰਘ ਰਾਏਪੁਰ, ਡਾH ਰਾਮ ਸਿੰਘ, ਅਮਨਦੀਪ ਸਿੰਘ, ਸਵਰਨਾ ਸਿੰਘ, ਮਨਦੀਪ ਕੁੁਮਾਰ, ਕੇਵਲ ਸਿੰਘ, ਰੇਸ਼ਮ ਸਿੰਘ ਮਿਸਤਰੀ, ਬਿੰਦਰ ਸਿੰਘ ਮੀਰਪੁਰੀਆ, ਸੁੱਖੀ ਪੰਡਤ, ਨਿੰਮੀ ਸਿੰਘ, ਜੁਗਰਾਜ ਸਿੰਘ ਖਿਆਲਾ ਆਦਿ ਹਾਜ਼ਰ ਸਨ। ਇਸ ਸਮੇਂ ਗੁਰਲਾਭ ਸਿੰਘ ਮਾਹਲ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ 15 ਦਿਨਾਂ ਵਿੱਚ ਨਰਮਾਂ ਪੱਟੀ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਪ੍ਰਤੀ ਵੀ ਖੇਤੀਬਾੜੀ ਮਹਿਕਮਾ ਪਿੰਡਾਂ ਦੇ ਕਿਸਾਨਾਂ ਨੂੰ ਸੁਚੇਤ ਕਰੇ ਤਾਂ ਜ਼ੋ ਕਿਸਾਨ  ਸਪਰੇਅ ਆਦਿ ਦੀ ਵਰਤੋਂ ਸਹੀ ਸਮੇਂ *ਤੇ ਕਰ ਸਕਣ।
ÜÅðÆ ÕðåÅ:
×°ðñÅí ÇÃ³Ø îÅÔñ
î¯: IHAED BGAAD
 

LEAVE A REPLY

Please enter your comment!
Please enter your name here