ਮਾਨਸਾ ਜਿਲ੍ਹੇ ਦੇ ਲੀਗਲ ਸੈਲ ਦਾ ਕਾਂਗਰਸ ਪਾਰਟੀ ਵੱਲੋਂ ਐਲਾਨ

0
104

ਮਾਨਸਾ 6,ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ)ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਕਾਂਗਰਸ
ਪਾਰਟੀ ਦੇ ਲੀਗਲ ਸੈਲ ਪੰਜਾਬ ਦਾ ਢਾਂਚਾ ਐਲਾਨਿਆ ਗਿਆ ਜਿਸ ਸਬੰਧੀ
ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਵੱਲੋਂ ਲੀਗਲ ਢਾਂਚੇ ਦਾ ਐਲਾਨ ਕੀਤਾ
ਗਿਆ। ਜਿਸ ਦਿਨ ਮਾਨਸਾ ਜਿਲ੍ਹੇ ਦੇ ਲੀਗਲ ਸੈਲ ਦੇ ਪ੍ਰਧਾਨ ਦੇ ਤੌਰ ‘ਤੇ
ਪਰਮਿੰਦਰ ਸਿੰਘ ਬਹਿਣੀਵਾਲ ਲੀਗਲ ਸੈਲ ਮਾਨਸਾ ਦੇ ਦੁਬਾਰਾ ਤੋਂ ਪ੍ਰਧਾਨ ਬਣਾਏ
ਗਏ ਅਤੇ ਸੁਖਚੈਨ ਸਿੰਘ ਧਾਲੀਵਾਲ (ਦੂਲੋਵਾਲ) ਨੂੰ ਕਾਂਗਰਸ ਲੀਗਲ ਸੈਲ ਦਾ
ਜਨਰਲ ਸੈਕਟਰੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਸਾਰੀਆਂ
ਨਿਯੁਕਤੀਆਂ ਗੁਰਤੇਜ਼ ਸਿੰਘ ਗਰੇਵਾਲ ਚੇਅਰਮੈਨ ਲੀਗਲ ਸੈਲ ਪੰਜਾਬ ਦੀਆਂ
ਸਿਫਾਰਿਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ। ਇੰਨ੍ਹਾਂ ਨਿਯੁਕਤੀਆਂ ਪ੍ਰਤੀ ਨਵ-
ਨਿਯੁਕਤ ਅਹੁਦੇਦਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸੁਨੀਲ
ਜਾਖੜ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ, ਗੁਰਤੇਜ਼ ਸਿੰਘ ਗਰੇਵਾਲ ਪ੍ਰਧਾਨ ਲੀਗਲ
ਸੈਲ ਪੰਜਾਬ, ਅਜੀਤਇੰਦਰ ਸਿੰਘ ਮੋਫਰ ਸਾਬਕਾ ਐਮ.ਐਲ.ਏ., ਬਿਕਰਮ ਮੋਫਰ
ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਮਾਈਕਲ ਗਾਗੋਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ,


ਐਡਵੋਕੇਟ ਕੁਲਵੰਤ ਰਾਏ ਸਿੰਗਲਾ ਬਰੇਟਾ, ਪ੍ਰਿਤਪਾਲ ਸਿੰਘ ਡਾਲੀ, ਮਨਜੀਤ
ਰਾਣਾ, ਬਲਵਿੰਦਰ ਨਾਰੰਗ ਅਤੇ ਗੁਰਪਿਆਰ ਸਿੰਘ ਜ਼ੌੜਾ ਦਾ ਧੰਨਵਾਦ ਕੀਤਾ।
ਇਸ ਨਿਯੁਕਤੀ ਉਪਰ ਮਾਨਸਾ ਬਾਰ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ
ਐਡਵੋਕੇਟ, ਗੁਰਦੀਪ ਸਿੰਘ ਭੀਮੜਾ, ਕ੍ਰਿਸ਼ਨ ਚੰਦ ਗਰਗ ਪ੍ਰਧਾਨ ਬਾਰ
ਐਸੋਸੀਏਸ਼ਨ ਮਾਨਸਾ, ਹਰਪ੍ਰੀਤ ਸਿੰਘ ਬਹਿਣੀਵਾਲ ਸੈਕਟਰੀ ਬਾਰ
ਐਸੋਸੀਏਸ਼ਨ ਮਾਨਸਾ, ਪ੍ਰਿਥੀਪਾਲ ਸਿੰਘ ਸਿੱਧੂ, ਗੁਰਜੀਤ ਸਿੰਘ ਝੰਡੂਕੇ,
ਗੁਰਸੇਵਕ ਸਿੰਘ ਫੱਤਾ ਮਾਲੋਕਾ, ਗੁਰਨੀਸ਼ ਸਿੰਘ ਮਾਨਸ਼ਾਹੀਆ, ਰਣਦੀਪ ਸ਼ਰਮਾ,
ਲਲਿਤ ਅਰੋੜਾ, ਮੱਖਣ ਜਿੰਦਲ, ਓਂਕਾਰ ਸਿੰਘ ਮਿੱਤਲ, ਮਨੋਜ਼ ਕੁਮਾਰ ਰੌਕੀ,
ਨਵਦੀਪ ਸ਼ਰਮਾ, ਹਰਪ੍ਰੀਤ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

NO COMMENTS