*ਮਾਨਸਾ ਜਿਲੇ ਵਿੱਚ ਸ਼ਗਨ ਸਕੀਮ, ਅਤੇ ਅੰਤਰਜਾਤੀ ਵਿਆਹਾ ਵਾਲੇ ਜੋੜੇ ਮਿਲਣ ਵਾਲੀ ਰਾਸ਼ੀ ਦੀ ਲੰਬੇ ਸਮੇ ਤੋ ਕਰ ਰਹੇ ਹਨ ਉਡੀਕ*

0
101

ਮਾਨਸਾ 26 ਨਵੰਬਰ (ਸਾਰਾ ਯਹਾਂ/  ਅਤਮਾ ਸਿੰਘ ਪਮਾਰ ) ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਆਮ ਜਨਤਾ ਅਤੇ ਵਿਸ਼ੇਸ਼ ਕਰਕੇ ਦਲਿਤਾਂ ਮਜ਼ਦੂਰਾ ਨਾਲ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਕੇ ਸਤਾ ਦਾ ਤਾ ਅਨੰਦ ਮਾਣ ਰਹੀ ਹੈ ਪ੍ਰੰਤੂ ਇਸ ਪਾਰਟੀ ਦੇ ਝਾਂਸੇ ਵਿੱਚ ਆਏ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ ! ਪਿਛੜਿਆ ਅਤੇ ਦਲਿਤਾਂ ਦੀ ਅਖੌਤੀ ਹਿਤੈਸ਼ੀ ਸਰਕਾਰ ਦਾ ਇਸ ਵਰਗ ਪ੍ਰਤੀ ਦੋਗਲਾ ਚਿਹਰੇ ਦੀ ਪ੍ਰਤੱਖ ਤਸਵੀਰ ਉਸ ਸਮੇਂ ਸਾਹਮਣੇ ਆਈ ਜਦੋ ਮਾਨਸਾ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ! ਜਾਣਕਾਰੀ ਮੁਤਾਬਕ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਤਾ ਉਸ ਨੇ ਇਨ੍ਹਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਇੱਕ ਧੇਲਾ ਵੀ ਨਹੀ ਪਾਇਆ! ਪਤਾ ਲੱਗਾ ਹੈ ਕਿ ਜ਼ਿਲ੍ਹੇ ਵਿੱਚ ਸ਼ਗਨ ਸਕੀਮ ਦੇ ਫਰਵਰੀ 2022 ਤੋ ਹੁਣ ਲੱਗ-ਪਗ 700 ਤੋ ਵੱਧ ਬਿਨੈਪੱਤਰ ਬਕਾਇਆ ਪਏ ਹਨ ਅਤੇ ਅਜਿਹੇ ਲਾਭਪਾਤਰੀ ਦਫ਼ਤਰਾਂ ਦੇ ਚੱਕਰ ਕੱਢਣ ਲਈ ਮਜਬੂਰ ਹਨ! ਇਸੇ ਤਰ੍ਹਾਂ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਅੰਤਰ-ਜਾਤੀ ਵਿਆਹਾਂ ਨੂੰ ਬੜਾਵਾ ਦੇਣ ਵਾਲੀ ਯੋਜਨਾ ਦੀ ਵੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ! ਜਦੋਂ ਇਸ ਸਬੰਧੀ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਕੁਝ ਜੌੜਿਆ ਨਾਲ ਸੰਪਰਕ ਸਾਧਿਆ ਗਿਆ ਤਾ ਹੈਰਾਨੀ ਅਤੇ ਦੁੱਖ ਹੋਇਆ ਕਿ ਪਿਛਲੇ ਸੱਤ ਸਾਲਾਂ ਭਾਵ 2015 ਤੋ ਇਸ ਤਰਾਂ ਦੇ 130 ਤੋ135 ਦੇ ਲਗਭਗ ਬਿਨੈ ਪੱਤਰ ਦਫ਼ਤਰਾਂ ਦੀ ਧੂੜ ਚੱਟ ਰਹੇ ਹਨ! ਪ੍ਰੰਤੂ ਪੰਜਾਬ ਸਰਕਾਰ ਅਤੇ ਇਸ ਦੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਫਿਰ ਵੀ ਪਿਛੜਿਆਂ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀਆਂ ਟਾਹਰਾਂ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛਡ ਰਹੇ! ਉਕਤ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਤੋਂ ਤੁਰੰਤ ਬਣਦੀ ਰਾਸ਼ੀ ਜਾਰੀ ਕਰਨ ਦੀ ਮੰਗ ਕਰਦਿਆਂ ਜਿੱਥੇ ਪੰਜਾਬ ਸਰਕਾਰ ਨੂੰ ਕੋਸਿਆ ਉਥੇ ਨਾਲ ਹੀ ਆਪਣੇ ਆਪ ਨੂੰ ਠੱਗਿਆ ਠੱਗਿਆ ਹੋਇਆ ਵੀ ਮਹਿਸੂਸ ਕੀਤਾl

NO COMMENTS