ਮਾਨਸਾ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਗਿਆ ਅਤੇ ਅਤੇ ਜਦ ਕਿ ਸਰਕਾਰ ਨੇ ਪਿਛਲੇ ਸਾਲ ਸਾਰੇ ਪੰਜਾਬ ਵਿੱਚ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਸੀ ਇਸ ਸੰਬੰਧੀ ਪੰਜਾਬ ਕੋਲੋਨਾਈਜ਼ਰ ਅਤੇ ਪ੍ਰੋਪਰਟੀ ਐਸੋਸੀਏਸ਼ਨ ਪੰਜਾਬ ਦੀ ਇੱਕ ਮੀਟਿੰਗ ਪੰਜਾਬ ਦੇ ਪ੍ਰਧਾਨ ਸ ਗੁਰਵਿੰਦਰ ਸਿੰਘ ਲਾਂਬਾ ਜੀ ਪ੍ਰਧਾਨਗੀ ਹੇਠ ਐਫ ਸੀ ਆਰ ਪੰਜਾਬ ਨਾਲ ਪੰਜਾਬ ਭਵਨ ਵਿਖੇ ਹੋਈ ਸੀ ਉਸ ਵਿੱਚ ਜਦ ਸਰਕਾਰ ਨੇ ਪਿਛਲੇ ਸਾਲ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਸੀ ਉਸ ਸਮੇਂ ਐਫ ਸੀ ਆਰ ਨਾਲ ਇਸ ਗੱਲ ਤੇ ਪੰਜਾਬ ਐਸੋਸੀਏਸ਼ਨ ਦੀ ਸਹਿਮਤੀ ਹੋਈ ਸੀ ਕਿ ਇਸ ਤੋਂ ਬਾਅਦ ਤਿੰਨ ਸਾਲ ਪੰਜਾਬ ਵਿੱਚ ਕੁਲੈਕਟਰ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਇਸ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨ ਤੋਂ ਪਹਿਲਾਂ ਮਾਨਸਾ ਕੋਲੋਨਾਈਜਰ ਅਤੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਤਹਿਸੀਲਦਾਰ ਕਮ ਹਰ ਰਜਿਸਟਰਾਰ ਮਾਨਸਾ ਨਾਲ ਤਹਿਸੀਲ ਕੰਪਲੈਕਸ ਵਿੱਚ ਹੋਈ ਸੀ ਅਤੇ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨ ਵਾਸਤੇ ਜ਼ੋ ਆਪਸ ਵਿੱਚ ਸਹਿਮਤੀ ਬਣੀ ਉਸ ਤੇ ਡਿਪਟੀ ਕਮਿਸ਼ਨਰ ਮਾਨਸਾ ਖਰਾ ਨਹੀਂ ਉਤਿਰਆ ਅਤੇ ਡੀ ਸੀ ਮਾਨਸਾ ਆਪਣੀ ਮਰਜ਼ੀ ਨਾਲ ਕੁਲੈਕਟਰ ਰੇਟਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਜ਼ੋ ਕਿ 1 ਮਈ ਤੋਂ ਲਾਗੂ ਵੀ ਕਰ ਦਿੱਤਾ ਗਿਆ ਅਤੇ ਇਹ ਕੁਲੈਕਟਰ ਰੇਟਾਂ ਇੱਕਲੇ ਮਾਨਸਾ ਜ਼ਿਲ੍ਹੇ ਵਿੱਚ ਹੀ ਵਧਾਏ ਗਏ ਹਨ ਅਤੇ ਜਦੋਂ ਇਸ ਬਾਰੇ ਐਮ ਐਲ ਏ ਮਾਨਸਾ ਵਿਜੇ ਸਿੰਗਲਾ ਦੇ ਧਿਆਨ ਵਿੱਚ ਲਿਆਂਦਾ ਕਿ ਅਤੇ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦਾ ਵਫ਼ਦ ਜਦ ਐਲ ਏ ਨੂੰ ਮਿਲਿਆ ਅਤੇ ਉਹਨਾਂ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਨਾਲ ਰੇਟਾਂ ਬਾਰੇ ਫੋਨ ਤੇ ਗੱਲ ਕੀਤੀ ਡੀ, ਸੀ ਮਾਨਸਾ ਨੇ ਦੱਸਿਆ ਕਿ ਕੁਲੈਕਟਰ ਵਿਚ ਰੇਟਾਂ ਵਿੱਚ ਵਾਧਾ ਕਰਨ ਦਾ ਕਾਰਨ ਦੱਸਿਆ ਕਿ ਮਾਨਸਾ ਜ਼ਿਲ੍ਹੇ ਦਾ ਕਈ ਮਹੀਨਿਆਂ ਦਾ ਰੈਵਨਿਊ ਬਹੁਤ ਘੱਟ ਹੈ ਜਦੋਂ ਕਿ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਿ ਮਾਨਸਾ ਸ਼ਹਿਰ ਵਿੱਚ ਕੋਈ ਐਨ ਉ ਸੀ ਨਹੀਂ ਮਿਲ ਰਿਹਾ ਅਤੇ ਲੋਕਾਂ ਦੀ ਰਜਿਸਟਰੀਆਂ ਕਰਾਉਣ ਵਿੱਚ ਸਭ ਤੋਂ ਵੱਡਾ ਦਿਕਤ ਐਨ ਉ ਸੀ ਦੀ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵੱਲ ਧਿਆਨ ਨਾ ਦੇ ਕਿ ਸਰਕਾਰ ਰੈਵਿਨਿਉ ਨੂੰ ਵਧਾਉਣ ਲਈ ਉਲਟਾ ਕੁਲੈਕਟਰ ਰੇਟਾਂ ਦਾ ਵਾਧਾ ਕਰ ਦਿੱਤਾ ਗਿਆ ਅਤੇ ਜ਼ੋ ਵਪਾਰੀਆਂ ਨਾਲ ਸਰਾਸਰ ਧੱਕਾ ਹੈ ਅਤੇ ਵਪਾਰ ਮੰਡਲ ਅਤੇ ਆੜਤੀਆਂ ਐਸੋਸੀਏਸ਼ਨ ਮਾਨਸਾ ਵਲੋਂ ਤਹਿਸੀਲਦਾਰ ਮਾਨਸਾ ਨੂੰ ਵਧੇ ਬਾਰੇ ਲਿਖਤੀ ਰੂਪ ਵਿੱਚ ਦਿੱਤਾ ਗਿਆ ਅਤੇ ਸਰਕਾਰ ਦਾ ਵਪਾਰੀਆਂ ਪ੍ਰਤੀ ਧੱਕਾ ਦੱਸਿਆ ਗਿਆ ਅਤੇ ਇਸ ਦੇ ਵਿਰੁੱਧ ਵਿਚ ਮਾਨਸਾ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਰੁਲਦੂ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਅਤੇ ਮਾਨਸਾ ਬਚਾਉ ਸੰਘਰਸ਼ ਕਮੇਟੀ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਕਾਮਰੇਡ ਕ੍ਰਿਸ਼ਨ ਚੌਹਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੰਜਾਬ ਦੇ ਸੂਬਾ ਪ੍ਰਧਾਨ ਡਾ ਧੰਨਾ ਰਾਮ ਅਤੇ ਬਿੱਕਰ ਸਿੰਘ ਮਘਾਨੀਆ ਆਮ ਲੋਕਾਂ ਵਲੋ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਕੁਲੈਕਟਰ ਰੇਟਾਂ ਕੀਤੇ ਵਾਧੇ ਨੂੰ ਨਾ ਵਾਪਸ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦਾ ਭਾਰੀ ਵਿਰੋਧ ਕਰਨਾ ਪਵੇਗਾ ਅਤੇ ਅਤੇ ਸਰਕਾਰ ਦਾ ਐਸੋਸੀਏਸ਼ਨ ਵੱਲੋਂ ਧੰਨਵਾਦ ਵੀ ਕੀਤਾ ਜ਼ੋ ਕਿ ਰਜਿਸਟਰੀ ਦੇ ਰੇਟਾਂ ਵਿੱਚ 2% ਦੀ ਕਮੀਂ ਕੀਤੀ ਹੈ