
(ਸਾਰਾ ਯਹਾ ,ਬਲਜੀਤ ਸ਼ਰਮਾ)
ਮਾਨਸਾ ਨੂੰ ਜ਼ਿਲ੍ਹਾ ਬਣਿਆਂ ਅੱਜ 29 ਸਾਲ ਹੋ ਗਏ ਹਨ, ਸਾਰੇ ਜ਼ਿਲ੍ਹੇ ਨਿਵਾਸੀਆਂ ਨੂੰ ਇਸ ਦੀਆਂ ਲੱਖ-ਲੱਖ ਵਧਾਈਆਂ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਦੌਰਾਨ ਬਣੇ ਇਸ ਜ਼ਿਲ੍ਹੇ ਨੇ 13 ਅਪਰੈਲ 1992 ਨੂੰ ਬਕਾਇਦਾ ਕੰਮ ਕਾਰ ਆਰੰਭ ਕਰ ਦਿੱਤਾ ਸੀ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਅਤੇ ਅੈਸ ਅੈਸ ਪੀ ਡਾ ਨਰਿੰਦਰ ਭਾਰਗਵ ਨੇ ਲੋਕਾਂ ਨੂੰ ਇਸ ਮੌਕੇ ਵਧਾਈ ਦਿੰਦੇ ਹੋਏ ਕਰੋਨਾ ਕਰਫਿਊ ਕਾਰਨ ਘਰਾਂ ਵਿੱਚ ਰਹਿਕੇ ਹੀ ਚੰਗੇ ਨਾਗਰਿਕ ਦੀ ਪਛਾਣ ਬਣਾਉਣ ਦੀ ਅਪੀਲ ਕੀਤੀ ਹੈ।
