
ਮਾਨਸਾ 28 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)13 ਅਪ੍ਰੈਲ 1992 ਨੂੰ ਪੰਜਾਬ ਦੀ ਤਹਿਸੀਲ ਮਾਨਸਾ, ਜ਼ਿਲ੍ਹਾ ਬਠਿੰਡਾ ਨਾਲੋਂ ਵੱਖ ਹੋਕੇ ਨਵਾਂ ਜ਼ਿਲ੍ਹੇ ਵੱਜੋਂ ਹੋਂਦ ਵਿੱਚ ਆਇਆ ਸੀ। ਅਕਸਰ ਮਾਨਸਾ ਜ਼ਿਲ੍ਹੇ ਨੂੰ ਲੋਕ ਪਛੜਿਆ ਜ਼ਿਲ੍ਹਾ ਆਖਦੇ ਹਨ,,, ਚੇਤੇ ਰਹੇ ਪਛੜਿਆ ਸਿਰਫ ਉਹ ਲੋਕ ਹੀ ਆਖਦੇ ਹਨ ਜਿਨ੍ਹਾਂ ਨੂੰ ਇਸ ਜ਼ਿਲ੍ਹੇ ਬਾਰੇ ਜਾਣਕਾਰੀ ਨਹੀਂ
ਮਾਨਸਾ ਲੋਕ-ਪੱਖੀ ਘੋਲਾਂ ਦੀ ਧਰਤੀ ਹੈ। ਮਾਨਸਾ ਮੁਜ਼ਾਰਾ ਲਹਿਰ ਦੀ ਧਰਤੀ ਹੈ। ਮਾਨਸਾ ਭਾਈਚਾਰਕ ਸਾਂਝ ਦੀ ਉਦਾਹਰਣ ਹੈ। ਮਾਨਸਾ ਕਲਾ ਦੀ ਉਪਜਾਊ ਜ਼ਮੀਨ ਹੈ
ਮਾਨਸਾ ਦੇ ਬੱਚਿਆਂ ਨੇ ਇੰਜੀਨੀਅਰਿੰਗ, ਡਾਕਟਰੀ, ਪ੍ਰਸ਼ਾਸਨਿਕ ਸੇਵਾਵਾਂ, ਪੁਲਿਸ ਸੇਵਾਵਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਇਆ ਹੈ
ਅੱਜ ਪੂਰੀ ਦੁਨੀਆਂ ਵਿੱਚ ਮਾਨਸਾ ਦਾ ਨਾਮ ਉਸ ਵੇਲੇ ਹੋਰ ਉੱਚਾ ਹੋ ਗਿਆ ਜਦੋਂ ਮਾਨਸਾ ਜ਼ਿਲ੍ਹੇ ਦੀ ਸ਼ੈਫੀ ਸਿੰਗਲਾ ਜੋ ਬਰੇਟਾ ਨਿਵਾਸੀ ਸੰਜੀਵ ਕੁਮਾਰ ਦੀ ਹੋਣਹਾਰ ਧੀ ਹੈ ਦੁਨੀਆ ਭਰ ਵਿੱਚ ਮਸ਼ਹੂਰ ਅਮਿਤਾਬ ਬੱਚਨ ਦੇ ਸ਼ੌਅ ਕੌਣ ਬਣੇਗਾ ਕਰੋੜਪਤੀ ਦੀ ਹੌਟ ਸੀਟ ਤੱਕ ਪੁੱਜ ਗਈ। ਇਹ ਸ਼ੌਅ 30 ਅਕਤੂਬਰ 2024 ਬੁੱਧਲਵਾਰ ਨੂੰ ਪ੍ਰਸਾਰਿਤ ਹੋਵੇਗਾ
ਚੇਤੇ ਰਹੇ ਸ਼ੈਫੀ ਸਿੰਗਲਾ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾਅ ਰਹੀ ਹੈ
ਅਸ਼ੋਕ ਬਾਂਸਲ ਮਾਨ
