*ਮਾਨਸਾ ਜ਼ਿਲ੍ਹੇ ਤੋਂ ਵੱਡਾ ਜੱਥਾ ਬਰਗਾੜੀ ਪੰਥ ਗ੍ਰੰਥ ਕਿਸਾਨ ਬਚਾਓ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਰਵਾਨਾ*

0
33

 ਮਾਨਸਾ 28 ਨਵੰਬਰ (ਬੀਰਬਲ ਧਾਲੀਵਾਲ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਰਗਾੜੀ ਵਿਖੇ ਕੀਤੀ ਜਾ ਰਹੀ ਪੰਥ ਗ੍ਰੰਥ ਕਿਸਾਨ ਬਚਾਓ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸੁਖਜੀਤ ਕੌਰ ਅਤਲਾ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਬੋਹਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਅਕਲੀਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਤੋਂ ਵੱਡਾ ਜੱਥਾ ਰਵਾਨਾ ਹੋਇਆ”ਕਿਉਂਕਿ ਬਾਦਲ ਸਰਕਾਰ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਹੋਰ ਵੱਡੀ ਗਿਣਤੀ ਵਿਚ ਕਈ ਸਥਾਨਾਂ ਉਤੇ ਸਾਜਸੀ ਢੰਗ ਨਾਲ ਅਪਮਾਨ ਕੀਤੇ ਗਏ ਸਨ । ਜਦੋ ਸਿੱਖ ਕੌਮ ਇਨਸਾਫ਼ ਲਈ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ਼ ਕਰ ਰਹੀ ਸੀ ਤਾਂ ਬਾਦਲ ਹਕੂਮਤ ਨੇ ਉਸ ਸਮੇ ਦੇ ਡੀਜੀਪੀ ਸੁਮੇਧ ਸੈਣੀ ਦੀ ਅਗਵਾਈ ਵਿਚ ਸਿੱਖਾਂ ਉਤੇ ਗੋਲੀ ਚਲਾਕੇ ਦੋ ਸਿੱਖ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਸੀ । 2015 ਤੋਂ ਅੱਜ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਸਿੱਖ ਕੌਮ ਸੰਘਰਸ਼ ਕਰਦੀ ਆ ਰਹੀ ਹੈ ਪ੍ਰੰਤੂ ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ । ਬਲਕਿ ਸ੍ਰੀ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਸਿੱਟ ਜਾਂਚ ਕਮੇਟੀ ਦੀ ਰਿਪੋਰਟ ਜਿਸ ਵਿਚ ਦੋਸ਼ੀਆਂ ਦੀ ਪਹਿਚਾਣ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਲਈ ਨਾਮ ਪੇਸ਼ ਕੀਤੇ ਗਏ ਸਨ । ਲੇਕਿਨ ਜਸਟਿਸ ਸ਼ੇਰਾਵਤ, ਜਸਟਿਸ ਸਾਂਗਵਾਨ ਅਤੇ ਜਸਟਿਸ ਬਜਾਜ ਆਦਿ ਜੱਜਾਂ ਨੇ ਉਸ ਜਾਂਚ ਰਿਪੋਰਟ ਨੂੰ ਨਜ਼ਰ ਅੰਦਾਜ ਕਰਦੇ ਹੋਏ ਅਤੇ ਰੱਦ ਕਰਦੇ ਹੋਏ ਦੋਸ਼ੀਆਂ ਨੂੰ ਬਣਦੀਆਂ ਕਾਨੂੰਨੀ ਸਜ਼ਾਵਾਂ ਦੇਣ ਦੀ ਬਜਾਇ ਰਾਹਤ ਦੇਣ ਦੇ ਅਮਲ ਕਰਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ । ਇਸਦੇ ਨਾਲ ਹੀ ਸਿੱਖ ਕੌਮ ਦਾ ਜੋ ਅਦਾਲਤਾਂ, ਜੱਜਾਂ ਤੇ ਕਾਨੂੰਨ ਵਿਚ ਥੋੜਾ-ਬਹੁਤਾਂ ਵਿਸਵਾਸ ਬਚਦਾ ਸੀ, ਉਸਨੂੰ ਵੀ ਖ਼ਤਮ ਕਰ ਦਿੱਤਾ । ਇਨਸਾਫ਼ ਦੇਣ ਵਿਚ ਦੇਰੀ ਕਰਨਾ ਅਸਲੀਅਤ ਵਿਚ ਇਨਸਾਫ਼ ਦਾ ਗਲਾਂ ਘੁੱਟਣ ਦੇ ਬਰਾਬਰ ਹੀ ਕਾਰਵਾਈ ਹੈ । ਇਸ ਮੌਕੇ ਬਲਵਿੰਦਰ ਸਿੰਘ ਮੰਡੇਰ ਭੋਲ਼ਾ ਸਿੰਘ ਕਾਨਗੜ ਅਮਰੀਕ ਸਿੰਘ ਅਲੀਸ਼ੇਰ ਮਲਕੀਤ ਸਿੰਘ ਜੋਗਾ ਭੋਲਾ ਸਿੰਘ ਰੜ ਸੁਖਰਾਜ ਸਿੰਘ ਅਤਲਾ ਮੇਜ਼ਰ ਸਿੰਘ ਅਕਲੀਆਂ ਨਛੱਤਰ ਸਿੰਘ ਅਕਲੀਆਂ ਦਰਸ਼ਨ ਸਿੰਘ ਅਕਲੀਆਂ ਸੇਵਾ ਸਿੰਘ ਅਕਲੀਆਂ ਗੁਰਲਾਲ ਸਿੰਘ ਕਾਵਲ ਸਿੰਘ ਜਗਦੀਪ ਸਿੰਘ ਜਿਊਦ ਅਤੇ ਬੀਬੀ ਜਸਵਿੰਦਰ ਕੌਰ ਜਿਊਦ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here