ਪੈਸਟੀਸਾਈਡ ਵਾਲੇ ਹਰ ਇੱਕ ਨੂੰ ਸਲਫ਼ਾਸ ਵਰਗੀ ਜ਼ਹਿਰੀਲੀ ਵਸਤੂ ਨਾ ਵੇਚਣ ਰਾਾਮਪਾਲ ਐਮ.ਸੀ।

ਮਾਨਸਾ 27 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਦੇ ਵਾਰਡ ਨੰਬਰ 2 ਰਾਮਪਾਲ ਐਮਸੀ ਵਾਲੀ ਗਲੀ ਵਿੱਚ ਇਕਬਾਲ ਸਿੰਘ ਪੁੱਤਰ ਬੂਟਾ ਸਿੰਘ ਮਿਸਤਰੀ ਨੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਵਾਰਡ ਦੇ ਐੱਮ ਸੀ ਰਾਮਪਾਲ ਸਿੰਘ ਨੇ ਕਿਹਾ ਕਿ ਜਿਹੜੇ ਵੀ ਪੈਸਟੀਸਾਈਡ ਵਾਲੇ ਹਰ ਆਮ ਬੰਦੇ ਨੂੰ ਸਲਫ਼ਾਸ ਦੇ ਦਿੰਦੇ ਹਨ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਸਲਫਾਸ ਇਕ ਅਜਿਹੀ ਚੀਜ਼ ਹੈ ਜਿਸ ਨਾਲ ਬੰਦੇ ਨੂੰ ਨਿਗਲ ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਵੀ ਕੋਈ ਆਦਮੀ ਪੇਸਟੀਸਾਈਡ ਵਾਲੀਆਂ ਦੁਕਾਨਾਂ ਤੇ ਸਲਫਾਸ ਲੈਣ ਜਾਂਦਾ ਹੈ। ਤਾਂ ਉਸ ਪਾਸੋਂ ਆਧਾਰ ਕਾਰਡ ਲਿਆ ਜਾਵੇ ਅਤੇ ਸਲਫਾਸ ਖ਼ਰੀਦਣ ਦਾ ਕਾਰਨ ਪੁੱਛਿਆ ਜਾਵੇ ਸਬੰਧਤ ਵਾਰਡ ਦੇ ਐੱਮ ਸੀ ਨਾਲ ਵੀ ਗੱਲਬਾਤ ਕੀਤੀ ਜਾਵੇ ।ਕਿਉਂਕਿ ਕਿਸਾਨ ਵਰਗ ਨੂੰ ਤਾਂ ਸਲਫਾਸ ਦੀ ਜ਼ਰੂਰਤ ਹੁੰਦੀ ਹੈ ।ਤਾਂ ਉਹ ਲੈ ਸਕਦਾ ਹੈ ਤਾਂ ਸ਼ਹਿਰਾਂ ਵਿੱਚ ਕੋਈ ਨੌਜਵਾਨ ਮੁੰਡਾ ਕੁੜੀ ਜਾਂ ਕੋਈ ਵੀ ਸਲਫਾਸ ਤੇ ਦੁਕਾਨਦਾਰ ਪਾਸੋਂ ਮੰਗ ਕਰਦਾ ਹੈ ਤਾਂ ਉਸ ਨੂੰ ਅਚਾਨਕ ਹੀ ਸਲਫ਼ਾਸ ਮੁਹੱਈਆ ਨਹੀਂ ਕਰਵਾਉਣੀ ਚਾਹੀਦੀ ।ਇਸ ਲਈ ਉਸ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਬੀਤੇ ਸਮੇਂ ਦੌਰਾਨ ਅਜਿਹੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ ਅਤੇ ਵਾਪਰ ਰਹੇ ਹਨ। ਜਿਨ੍ਹਾਂ ਵਿਚ ਲੋਕ ਸਲਫਾਸ ਨਿਗਲ ਕੇ ਆਤਮਹੱਤਿਆ ਕਰ ਰਹੇ ਹਨਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਹਰ ਇੱਕ ਨੂੰ ਸਲਫ਼ਾਸ ਵਰਗੀ ਜ਼ਹਿਰੀਲੀ ਵਸਤੂ ਨਾ ਵੇਚੀ ਜਾਵੇ।ਕਿਉਂਕਿ ਜਦੋਂ ਵੀ ਕੋਈ ਇਨਸਾਨ ਇਕਦਮ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਅਜਿਹਾ ਕਦਮ ਉਠਾ ਲੈਂਦਾ ਹੈ। ਜੇਕਰ ਕੁਝ ਵਕਤ ਲਈ ਉਸ ਨੂੰ ਅਜਿਹੀ ਜ਼ਹਿਰੀਲੀ ਵਸਤੂ ਨਾ ਮਿਲੇ ਤਾਂ ਹੋ ਸਕਦਾ ਹੈ ਕਿ ਉਸਦੀ ਜ਼ਿੰਦਗੀ ਬਚ ਜਾਵੇ।
