-ਮਾਨਸਾ ‘ਚ ਦਿਲ ਕੰਬਾਊ ਵਾਰਦਾਤ ਨਜਾਇਜ ਸਬੰਧਾਂ ਦੇ ਚੱਲਦਿਆਂ ਸਹੁਰੇ ਦਾ ਕੀਤਾ ਕਤਲ ਅਤੇ ਸਾਲੇ ਨੂੰ ਕੀਤਾ ਜਖ਼ਮੀ

0
1127

ਮਾਨਸਾ, 20 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਜੋਗਾ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਰਾਤ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਵੱਲੋਂ ਆਪਣੀ ਸਾਲੇਹਾਰ ਸੁਖਪਰੀਤ ਕੌਰ ਨਾਲ ਨਜਾਇਜ ਸਬੰਧਾਂ ਵਿੱਚ ਅੜਿੱਕਾ ਬਣੇ ਆਪਣੇ ਸਹੁਰੇ ਬੰਤਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਅਲੀਸ਼ੇਰ ਕਲਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਹ ਆਪਣੇ ਸਾਲੇ ਗੁਰਪਰੀਤ ਸਿੰਘ ਦੇ ਕਿਰਚ ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰਕੇ ਮੌਕੇ ਤੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਵਿੱਚ ਸੁਖਪਰੀਤ ਕੌਰ ਨੇ ਵੀ ਉਸਦਾ ਸਾਥ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਥਾਣਾ ਜੋਗਾ ਦੀ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਅੰਦਰ ਦੋਨਾਂ ਦੋਸ਼ੀਆ ਬਿੰਦਰ ਸਿੰਘ ਅਤੇ ਉਸਦੀ ਸਾਥਣ ਸੁਖਪਰੀਤ ਕੌਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਗਿਆ ਕਿ ਥਾਣਾ ਜੋਗਾ ਵਿਖੇ ਮਲਕੀਤ ਕੌਰ ਪਤਨੀ ਬੰਤਾ ਸਿੰਘ ਵਾਸੀ ਅਲੀਸ਼ੇਰ ਕਲਾਂ ਨੇ ਬਿਆਨ ਲਿਖਵਾਇਆ ਕਿ ਉਸਦਾ ਲੜਕਾ ਗੁਰਪਰੀਤ ਸਿੰਘ ਜੋ ਕਰੀਬ 11 ਸਾਲ ਤੋਂ ਸੁਖਪਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਝੁਨੀਰ ਨਾਲ ਸ਼ਾਦੀਸ਼ੁਦਾ ਹੈ ਅਤੇ ਉਸਦੀ ਲੜਕੀ ਰਾਣੀ ਕੌਰ ਜੋ ਕਰੀਬ 18-19 ਸਾਲ ਤੋਂ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਨਾਲ ਸ਼ਾਦੀਸ਼ੁਦਾ ਹੈ। ਉਸਦੀ ਨੂੰਹ ਸੁਖਪਰੀਤ ਕੌਰ ਦੇ ਕਰੀਬ 4 ਸਾਲ ਤੋਂ ਉਸਦੇ ਜਵਾਈ ਬਿੰਦਰ ਸਿੰਘ ਨਾਲ ਨਜਾਇਜ ਸਬੰਧ ਚੱਲੇ ਆ ਰਹੇ ਹਨ। ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਪਰ ਉਹ ਨਹੀ ਹਟੇ। ਉਨ੍ਹਾਂ ਦੱਸਿਆ ਕਿ ਉਸਦਾ ਜਵਾਈ ਬਿੰਦਰ ਸਿੰਘ ਧਮਕੀਆ ਦਿੰਦਾ ਸੀ ਅਤੇ ਉਸਦੀ ਨੂੰਹ ਸੁਖਪਰੀਤ ਕੌਰ ਵੀ ਉਸਦਾ ਸਾਥ ਦਿੰਦੀ ਸੀ।

ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ


ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਉਸਦਾ ਜਵਾਈ ਬਿੰਦਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਆਇਆ, ਤਾਂ ਉਸਦੇ ਲੜਕੇ ਨੇ ਉਸਨੂੰ ਘਰ ਆਉਣ ਤੋਂ ਵਰਜਿਆ। ਉਨ੍ਹਾਂ ਦੱਸਿਆ ਕਿ ਫਿਰ ਉਸਦੇ ਜਵਾਈ ਬਿੰਦਰ ਸਿੰਘ ਅਤੇ ਉਸਦੇ ਲੜਕੇ ਗੁਰਪਰੀਤ ਸਿੰਘ ਵਿੱਚਕਾਰ ਤੂੰ-ਤੂੰ, ਮੈ-ਮੈ ਹੋ ਗਈ, ਉਸਦੇ ਜਵਾਈ ਬਿੰਦਰ ਸਿੰਘ ਦਾ ਸਾਥ ਕੋਲ ਖੜੀ ਉਸਦੀ ਨੂੰਹ ਸੁਖਪਰੀਤ ਕੌਰ ਨੇ ਦਿੱਤਾ। ਉਨ੍ਹਾਂ ਦੱਸਿਆ ਕਿ ਫਿਰ ਬਿੰਦਰ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਦਸਤੀ ਕਿਰਚ ਦੇ ਵਾਰ ਉਸਦੇ ਲੜਕੇ ਦੀ ਛਾਤੀ ਅਤੇ ਪੇਟ ‘ਤੇ ਕੀਤੇ ਅਤੇ ਜਦ ਬਚਾਓ ਲਈ ਉਸਦਾ ਘਰਵਾਲਾ ਬੰਤਾ ਸਿੰਘ ਅੱਗੇ ਵਧਿਆ ਤਾਂ ਬਿੰਦਰ ਸਿੰਘ ਨੇ ਕਿਰਚ ਉਸਦੇ ਪੇਟ ਵਿੱਚ ਮਾਰੀ ਅਤੇ ਸੱਟਾਂ ਮਾਰ ਕੇ ਬਿੰਦਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਮੇਤ ਹਥਿਆਰ ਮੌਕੇ ਤੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਉਸਦੇ ਪਤੀ ਬੰਤਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਲੜਕੇ ਗੁਰਪਰੀਤ ਸਿੰਘ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਸੀ ਕਿ ਬਿੰਦਰ ਸਿੰਘ ਅਤੇ ਸੁਖਪਰੀਤ ਕੌਰ ਆਪਣੇ ਨਜਾਇਜ ਸਬੰਧਾਂ ਵਿੱਚ ਅੜਿੱਕਾ ਬਣੇ ਆਪਣੇ ਸਾਲੇ ਗੁਰਪਰੀਤ ਸਿੰਘ ਅਤੇ ਸਹੁਰੇ ਬੰਤਾ ਸਿੰਘ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸੀ। ਉਨ੍ਹਾਂ ਦੱਸਿਆ ਕਿ ਮੁਦੈਲਾ ਦੇ ਬਿਆਨ ‘ਤੇ ਬਿੰਦਰ ਸਿੰਘ ਅਤੇ ਸੁਖਪਰੀਤ ਕੌਰ ਦੇ ਵਿਰੁੱਧ ਮੁਕੱਦਮਾ ਨੰਬਰ 34 ਮਿਤੀ 20-04-2020 ਅ/ਧ 302,307,34 ਹਿੰ:ਦੰ: ਥਾਣਾ ਜੋਗਾ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।
ਸ਼੍ਰੀ ਸੱਤਪਾਲ ਸਿੰਘ ਡੀ.ਐਸ.ਪੀ.(ਫੋਰੈਸਿੰਕ ਸਾਇੰਸ ਅਤੇ ਹੋਮੀਸਾਈਡ) ਮਾਨਸਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਕੀਤੀਆਂ ਗਈਆਂ ਅਤੇ ਮੁਕੱਦਮੇ ਦੀ ਵਿਗਿਆਨਕ ਢੰਗ ਤਰੀਕਿਆਂ ਨਾਲ ਤਫਤੀਸ ਆਰੰਭ ਕੀਤੀ ਗਈ। ਇਲਾਕੇ ਵਿੱਚ ਘੁੰਮ ਰਹੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਮਾਨਸਾ ਪੁਲਿਸ ਵੱਲੋਂ ਵਿਲੇਜ ਪੁਲਿਸ ਅਫਸਰ ਅਤੇ ਪਿੰਡ-ਵਾਰਡ ਕਮੇਟੀ ਸਕੀਮ ਬਹੁਤ ਲਾਹੇਵੰਦ ਸਿੱਧ ਹੋਈ, ਜਿਨ੍ਹਾਂ ਦੀ ਸਹਾਇਤਾ ਨਾਲ ਪੁਲਿਸ ਵੱਲੋਂ ਦੋਸ਼ੀ ਬਿੰਦਰ ਸਿੰਘ ਤੱਕ ਪਹੁੰਚ ਕਰਕੇ ਉਸਨੂੰ ਕੁਝ ਹੀ ਸਮੇਂ ਅੰਦਰ ਸਮੇਤ ਉਸਦੀ ਸਾਥਣ ਸੁਖਪਰੀਤ ਕੌਰ ਨੂੰ ਉਸਦੇ ਘਰ ਵਿੱਚੋ ਗ੍ਰਿਫਤਾਰ ਕਰਕੇ ਦੋਸ਼ੀ ਬਿੰਦਰ ਸਿੰਘ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਅਤੇ ਆਲਾਜਰਬ ਹਥਿਆਰ (ਕਿਰਚ) ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ ਜਾਰੀ ਹੈ।  

LEAVE A REPLY

Please enter your comment!
Please enter your name here