
ਮਾਨਸਾ 14—06—2022 (ਸਾਰਾ ਯਹਾਂ/ ਜੋਨੀ ਜਿੰਦਲ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਨੂੰ ਗ੍ਰਿਫਤਾਰ ਕਰਕੇ ਚੋਰੀ
ਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲ ਦੀ ਕੁੱਲ
ਮਾਲੀਤੀ ਕਰੀਬ 25 ਹਜ਼ਾਰ ਰੁਪੲ ੇ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ
ਬੋਹਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਮੌਜੂਦ ਸੀ ਤਾਂ
ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 72 ਮਿਤੀ 13—06—2022 ਅ/ਧ 379,411 ਹਿੰ:ਦੰ: ਥਾਣਾ ਬੋਹਾ ਦਰਜ਼
ਰਜਿਸਟਰ ਕੀਤਾ ਗਿਆ। ਥਾਣਾ ਬੋਹਾ ਦੇ ਸ:ਥ: ਸੁਖਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ
ਕਰਦੇ ਹੋੲ ੇ ਢੁਕਵੀਂ ਜਗ੍ਹਾਂ ਤੇ ਨਾਕਾਬ ੰਦੀ ਕਰਕੇ ਮੁਲਜਿਮ ਨਿੰਮਾ ਸਿੰਘ ਪੁੱਤਰ ਗੋਲਡੀ ਸਿੰਘ ਵਾਸੀ ਦਲੇਲਵਾਲਾ ਨੂੰ
ਕਾਬ ੂ ਕਰਕੇ ਉਸਦੇ ਕਬਜਾ ਵਿੱਚੋ 1 ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਪਲੱਸ ਨੰਬਰੀ ਪੀਬੀ.19ਈ—9886
ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ
1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਪਤਾ ਲਗਾਇਆ ਜਾਵੇਗਾ ਕਿ ਉਸਨੇ ਇਹ
ਮੋਟਰਸਾਈਕਲ ਕਿੱਥੋ ਚੋਰੀ ਕੀਤਾ ਹੈ ਅਤ ੇ ਉਸ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਂਵਨਾ ਹੈ।
