ਮਾਨਸਾ, 30 ਮਈ(ਸਾਰਾ ਯਹਾਂ/ ਮੁੱਖ ਸੰਪਾਦਕ): ਸਿਹਤ ਵਿਭਾਗ ਵੱਲੋਂ ਰਾਸ਼ਟਰੀ ਟੀਕਾਕਰਣ ਦਿਵਸ ਤਹਿਤ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 28 ਮਈ ਤੋਂ 30 ਮਈ ਤੱਕ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਅਤੇ ਡਾਕਟਰ ਹਰਦੀਪ ਸ਼ਰਮਾ ਐਸ ਐਮ ਓ ਖਿਆਲਾ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਇੱਕ ਪਿੰਡ ਵਿੱਚ ਪੋਲੀਓ ਟੀਮਾਂ ਵਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਤੋਂ ਇਲਾਵਾ ਮੋਬਾਈਲ ਟੀਮਾਂ ਨੇ ਦੂਰ ਦੁਰਾਡੇ ਭੱਠਿਆਂ, ਪਥੇਰਾਂ ਅਤੇ ਫੈਕਟਰੀਆਂ ਆਦਿ ਵਿੱਚ ਮਾਈਗਰੇਟਰੀ ਅਬਾਦੀ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ, ਅਤੇ ਕਰਨਜੀਤ ਸਿੰਘ ਉਪਵੈਦ ਨੇ ਪਿੰਡ ਬੁਰਜ ਰਾਠੀ, ਭਾਈ ਦੇਸਾ, ਭੈਣੀਬਾਘਾ, ਖੋਖਰ ਕਲਾਂ,ਖੁਰਦ ਅਤੇ ਰਮਦਿੱਤੇਵਾਲਾ ਵਿਖੇ ਸੁਪਰਵੀਜਨ ਕਰਦੇ ਹੋਏ ਦੱਸਿਆ ਕਿ ਕੋਈ ਵੀ ਬੱਚਾ ਵਾਂਝਾ ਨਾ ਰਹਿਣ ਦਿੱਤਾ ਜਾਵੇ। ਇਸ ਮੌਕੇ ਮਲਕੀਤ ਸਿੰਘ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਮ.ਪ.ਹ.ਵ.(ਮੇਲ), ਏ.ਐਨ.ਐਮ.ਅਤੇ ਆਸਾ ਵਰਕਰ ਵੱਲੋਂ ਡਿਊਟੀ ਨਿਭਾਈ ਗਈ।