- ਮਾਨਸਾ 02,ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ/ਬਲਜੀਤ ਸ਼ਰਮਾ) : ਲੋਕਾਂ ਤੋਂ ਰਾਜਨੀਤਕ ਲਾਹਾ ਲੈਣ ਲਈ ਲੋਕਾ ਨੂੰ ਲਾਲੀਪਾਪ ਦੇਣ ਲਈ ਚੰਨੀ ਸਰਕਾਰ ਦਾ ਨਾਮ ਵਰਤੋਂ ਕਰਕੇ, ਸਾਰੀ ਨਗਰ ਕੌਂਸਲ, ਆਮ ਜਨਤਾ ਨੂੰ ਬੁੱਧੂ ਬਣਾ ਜੋ ਮਤਾ ਕਮੇਟੀ ਦੁਆਰਾ ਲਿਆ ਕੇ ਪਾਸ ਕੀਤਾ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਕੇ ਕੁਝ ਕੌਂਸਲਰਜ਼ ਦੇ ਖਿਲਾਫ ਨਾਅਰੇਬਾਜ਼ੀ ਕਰਵਾਈ, ਅਸਲ ਚ ਨੇਤਾ ਜੀ ਖੁਦ ਉਸੇ ਕਮੇਟੀ ਦੇ ਮੈਂਬਰ ਹੁੰਦਿਆ ਪ੍ਰਸ਼ਾਸਕ ਦੀ ਅਗਵਾਈ ਵਿੱਚ ਨਗਰ ਕੌਂਸਲ ਮਾਨਸਾ ਨੇ ਮਤਾ ਪਾਸ ਕਰਕੇ ਐਕਟ 2020 ਨੂੰ ਅਡਾਪਟ ਕੀਤਾ ਗਿਆ। ਜੋ ਕਿ ਸਰਕਾਰ ਦੁਆਰਾ ਵੀ ਪਾਸ ਕੀਤਾ ਗਿਆ। ਲਗਭਗ ਸਵਾ ਸਾਲ ਲੰਘੇ ਕਿਓ ਨਹੀਂ ਦੁਕਾਨਦਾਰਾ ਨੂੰ ਉਹਨਾ ਦਾ ਮਾਲਕੀ ਹੱਲ ਦਵਾਇਆ। ਨਾ ਹੀ ਇਸ ਸੰਬੰਧੀ ਕੋਈ ਕਾਰਵਾਈ ਕੀਤੀ ਗਈ, ਨਾ ਹੀ ਕੋਈ ਮੀਟਿੰਗ ਬੁਲਾਈ ਗਈ।
- ਕੀ ਇਹ ਵੋਟਾ ਨੇੜੇ ਆ ਗਈਆ ਤਾਂ ਲਾਲੀਪਾਪ ਦਿੱਤਾ ਗਿਆ, ਤਾਂ ਸਾਰਾ ਡਰਾਮਾ ਰਚਿਆ ਗਿਆ। ਅਕਸਰ ਪਹਿਲਾ ਇਸ ਤਰਾ ਦੇ ਡਰਾਮੇ ਰਾਮਪੁਰੇ ਆਲੇ ਨੇਤਾ ਕਰਦੇ ਹੁੰਦੇ ਸੀ।
- ਕੀ ਕਿਸੇ ਸੇਮ ਕੰਮ ਲਈ ਜਿਸਦਾ ਪਹਿਲਾ ਮਤਾ ਪਾਸ ਹੈ, ਦੁਬਾਰਾ ਪਾਉਣ ਦੀ ਜਰੂਰਤ ਹੈ।
- ਕੀ ਦਫਤਰੀ ਕਲਰਕ ਤੋਂ ਦੂਸਰੀ ਵਾਰ ਰਿਪੋਰਟ ਕਰਵਾਉਣਾ ਜਾਇਜ਼ ਹੈ।
- ਕੀ ਜਦੋਂ ਕਿਸੇ ਵੀ ਕੌਂਸਲਰ ਨੇ ਕਿਸੇ ਵੀ ਦੁਕਾਨਦਾਰ ਦੇ ਹੱਕ ਦਾ ਵਿਰੋਧ ਹੀ ਨਹੀਂ ਕੀਤਾ, ਤਾਂ ਵੀ ਆਪਣੀ ਵਾਹ ਵਾਹ ਖੱਟਣ ਲਈ ਸ਼ਹਿਰ ਦਾ ਮਾਹੌਲ ਖਰਾਬ ਕਰਵਾ ਕੇ ਕੌਂਸਲਰਜ਼ ਦਾ ਜਲੂਸ ਕਢਵਾਉਣਾ ਜਾਇਜ਼ ਹੈ।
- ਦੁਕਾਨਾਦਾਰਾਂ ਅਤੇ ਨਗਰ ਕੌਂਸਲ ਦਾ ਦੁਕਾਨਾ ਸੰਬੰਧੀ ਮਾਨਯੋਗ ਹਾਈਕੋਰਟ ਵਿੱਚ ਕੇਸ CWP 12036/2016 ਪੈਂਡਿੰਗ ਹੈ ਅਗਲੀ ਮਿਤੀ ਦਸੰਬਰ 2021 ਹੈ।
- ਨਗਰ ਕੌਂਸਲ ਆਪਣੇ ਜਵਾਬ ਵਿਚ ਕੋਰਟ ਵਿੱਚ ਲਿਖ ਕੇ ਦੇਈ ਬੈਠੀ ਹੈ ਕਿ ਨਗਰ ਕੌਂਸਲ ਇਹਨਾ ਦੁਕਾਨਾ ਦੀ ਮਾਲਕ ਈ ਨਹੀ ਹੈ, ਸਿਰਫ ਕੇਅਰ ਟੇਕਰ ਹੈ।
- ਦੁਕਾਨਦਾਰ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਦੁਕਾਨਦਾਰਾ ਨੂੰ ਸਟਾਲਾ ਦੀ ਮਾਲਕੀਅਤ ਨਾਮ ਕਰਵਾਉਣ ਲਈ ਦਬਾਅ ਵਧਾਉਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਦੁਕਾਨਦਾਰਾ ਦੇ ਜਜਬਾਤਾ ਨਾਲ ਖੇਡਣ, ਠੱਗੀ ਮਾਰਨ, ਸ਼ਹਿਰ ਦਾ ਮਾਹੌਲ ਖਰਾਬ ਕਰਵਾਉਣ ਲਈ ਨੇਤਾ ਜੀ ਤੇ ਸਟਾਲਾ ਦੇ ਪ੍ਰਧਾਨ ਤੇ ਪੁਲਸ ਕਾਰਵਾਈ ਆਰੰਭ ਕਰਵਾਉਣ।
- ਜਿੰਨਾ ਕੌਂਸਲਰਜ਼ ਦੇ ਖਿਲਾਫ ਦੁਕਾਨਦਾਰਾ ਤੋਂ ਭੜਕਾ ਕੇ ਨਾਅਰੇ ਲਗਵਾਏ ਗਏ, ਉਹ ਕੌਂਸਲਰਜ਼ ਤਨੋ ਮਨੋ ਧਨੋ ਦੁਕਾਨਦਾਰਾ ਦੇ ਨਾਲ ਨੇ ਅਤੇ ਦੁਕਾਨਦਾਰਾ ਨੂੰ ਦੁਕਾਨਾ ਦੀ ਮਾਲਕੀਅਤ ਦਾ ਹੱਕ ਦਿਵਾਉਣ ਲਈ ਜੇਕਰ ਨਗਰ ਕੌਂਸਲ ਮਾਨਸਾ ਦੇ ਬਾਹਰ ਧਰਨਾ ਵੀ ਲਾਉਣਾ ਪਿਆ ਤਾਂ ਕੌਂਸਲਰਜ਼ ਦੁਕਾਨਦਾਰਾ ਦੇ ਨਾਲ ਧਰਨੇ ਤੇ ਬੈਠਣਗੇ।
ਲੋਕ ਬੇਵਕੂਫ ਨਹੀ ਹਨ, ਭੋਲੇ ਹਨ, ਜਲਦ ਹੀ ਲੋਕਾ ਦੀ ਕਚਹਿਰੀ ਵਿੱਚ ਨੇਤਾ ਜੀ ਤੇ ਨੇਤਾ ਜੀ ਦੇ ਦਲਾਲ ਨੂੰ ਜਵਾਬ ਦੇਣਾ ਪਵੇਗਾ।🙏🙏🙏