ਮਾਨਸਾ 21,ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) : ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਣ
ਅਤੇ ਆਗਾਮੀ ਵਿਧਾਨ ਸਭਾਂ ਚੋਣਾਂ—2022 ਦੇ ਮੱਦੇਨਜ਼ਰ ਅੱਜ ਸਬ—ਡਵੀਜ਼ਨ ਬੁਢਲਾਡਾ ਅਧੀਨ ਪੈਂਦੇ
ਥਾਣਾ ਬੋਹਾ, ਥਾਣਾ ਸਿਟੀ ਬੁਢਲਾਡਾ, ਸਦਰ ਬੁਢਲਾਡਾ ਅਤੇ ਪੁਲਿਸ ਚੌਕੀ ਕੁਲਰੀਆ (ਥਾਣਾ ਬਰੇਟਾ)
ਅਤੇ ਇਹਨਾਂ ਦੇ ਇਲਾਕਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ/ਪੋਲਿੰਗ ਬੂਥਾਂ ਦਾ ਸਰਸਰੀ ਦੌਰਾ ਕੀਤਾ ਗਿਆ।
ਜਿਸ ਤਹਿਤ ਮੁੱਖ ਅਫਸਰਾਨ ਥਾਣਾ ਨੂੰ ਥਾਣਾ ਦੀ ਬਿਲਡਿੰਗ ਦੀ ਸਾਫ ਸਫਾਈ ਰੱਖਣ ਅਤੇ ਰਿਕਾਰਡ ਦੇ
ਰੱਖ—ਰਖਾਵ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਥਾਣਿਆਂ ਦੇ ਆਹਾਤੇ ਵਿੱਚ ਖੜੇ ਮਾਲ ਮੁਕੱਦਮਾ ਦੇ
ਵਹੀਕਲਾਂ ਦਾ ਸਮਾਂਬੱਧ ਨਿਪਟਾਰਾ ਕਰਨ ਲਈ ਹਦਾਇਤਾ ਜਾਰੀ ਕੀਤੀਆ ਗਈਆ। ਇਸਤੋਂ ਇਲਾਵਾ
ਮੁੱਖ ਅਫਸਰਾਨ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਜਦੋਂ ਵੀ ਕੋਈ ਦਰਖਾਸ਼ਤੀ ਆਪਣੀ ਦੁੱਖ—ਤਕਲੀਫ
ਲੈ ਕੇ ਥਾਣਾ/ਚੌਕੀ ਵਿਖੇ ਆਉਦਾ ਹੈ, ਉਸਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਦੇ ਹੋਏ ਉਸਨੂੰ ਜਲਦੀ
ਤੋਂ ਜਲਦੀ ਇੰਨਸਾਫ ਮੁਹੱਈਆਂ ਕਰਨਾ ਯਕੀਨੀ ਬਣਾਇਆ ਜਾਵੇ। ਇਸਤੋਂ ਇਲਾਵਾ ਇਲਾਕਾ ਥਾਣਾ
ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਦੀ ਵੀ ਸਰਸਰੀ ਚੈਕਿੰਗ ਕੀਤੀ ਗਈ ਅਤੇ ਅਗਾਊ
ਪ੍ਰਬੰਧਾਂ ਸਬੰਧੀ ਲੋੜੀਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਡਾ. ਗਰਗ ਵੱਲੋਂ ਮੁੱਖ ਅਫਸਰਾਨ ਥਾਣਾ ਨੂੰ ਦਿਨ/ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆਂ
ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾ *ਤੇ ਕਰੜੀ ਨਿਗਰਾਨੀ ਰੱਖਣ, ਨਸਿ਼ਆਂ ਦਾ ਧੰਦਾ ਕਰਨ
ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਲਾਕਾ ਵਿੱਚ ਨਸਿ਼ਆਂ ਦੀ ਮੁਕੰਮਲ ਰੋਕਥਾਮ ਯਕੀਨੀ ਬਨਾਉਣ,
ਚੋਰੀ ਆਦਿ ਦੀਆ ਵਾਰਦਾਤਾਂ ਤੇ ਕਾਬੂ ਪਾਉਣ, ਕੁਰੱਪਸ਼ਨ ਮੁਕਤ ਪ੍ਰਸਾਸ਼ਨ ਦੇਣ ਅਤੇ ਆਪਣੇ ਥਾਣਿਆਂ
ਦੇ ਇਲਾਕਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣ ਦੀ ਹਦਾਇਤ
ਕੀਤੀ ਗਈ। ਇਸ ਮੌਕੇ ਸ੍ਰੀ ਮਨਿੰਦਰ ਸਿੰਘ, ਆਈ.ਪੀ.ਐਸ. ਸਹਾਇਕ ਕਪਤਾਨ ਪੁਲਿਸ (ਸ:ਡ:)
ਬੁਢਲਾਡਾ ਸਮੇਤ ਥਾਣਿਆ ਦੇ ਮੁੱਖ ਅਫਸਰਾਨ ਹਾਜ਼ਰ ਸਨ।