ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ ) : ਮਾਨਸਾ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਸਕੂਲ ਵੱਲੋਂ ਪਿੰਡਾਂ ਦੀਆਂ ਪੰਚਾਇਤੀ/ਸਰਕਾਰੀ ਥਾਵਾਂ ਤੇ ਪੌਦੇ ਲਾਉਣ ਦੀ ਪਹਿਲਕਦਮੀ ਕੀਤੀ ਗਈ।ਡੀਏਵੀ ਸਕੂਲ ਮਾਨਸਾ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੀ ਸੁਚੱਜੀ ਅਗਵਾਈ ਵਿੱਚ ਜਿੱਥੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਓਥੇ ਹੀ ਸਮਾਜ ਸੇਵੀ ਕਾਰਜਾਂ ਰਾਹੀਂ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਉਕਤ ਸਕੂਲ ਵਿਚ ਪੌਦਾ ਬੈਂਕ ਬਣਾਇਆ ਗਿਆ ਹੈ। ਇਸ ਪੌਦਾ ਬੈਂਕ ਵਿੱਚ ਸਕੂਲੀ ਬੱਚੇ ਅਤੇ ਉਨ੍ਹਾਂ ਦੇ ਮਾਪੇ ਆਪਣੀ ਸਵੈ ਇੱਛਾ ਨਾਲ ਪੌਦੇ ਦਾਨ ਕਰ ਰਹੇ ਹਨ। ਸਕੂਲ ਵੱਲੋਂ ਵੀ ਆਪਣੇ ਪੱਧਰ ਤੇ ਪੌਦਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ੳਕਤ ਸਕੂਲ ਵੱਲੋਂ ਬਣਾਏ ਗਏ ਪੌਦਾ ਬੈਂਕ ਵਿੱਚੋਂ ਮਾਨਸਾ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤੀ ਅਤੇ ਸਰਕਾਰੀ ਥਾਵਾਂ ਵਿੱਚ ਪੌਦਾ ਲਗਾਉਣ ਦੀ ਯੋਜਨਾ ਹੈ। ਇਸ ਦੀ ਸ਼ੁਰੂਆਤ ਅੱਜ ਨੇੜਲੇ ਪਿੰਡ ਤਾਮਕੋਟ ਵਿਖੇ ਪੌਦੇ ਲਾ ਕੇ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ,ਮੈਨੇਜਮੈਂਟ ਕਮੇਟੀ ਦੇ ਮੈਂਬਰ ਐਡਵੋਕੇਟ ਆਰਸੀ ਗੋਇਲ,ਪਿੰਡ ਤਾਮਕੋਟ ਦੇ ਸਾਬਕਾ ਸਰਪੰਚ ਰਣਜੀਤ ਸਿੰਘ, ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪਾਲ ਸਿੰਘ, ਮੀਤ ਪ੍ਰਧਾਨ ਜਗਸੀਰ ਸਿੰਘ ਅਤੇ ਖਜ਼ਾਨਚੀ ਜਗਦੀਪ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਸਕੂਲ ਅੰਦਰ ਬੈਂਕ ਬਣਾਉਣ ਦਾ ਮਕਸਦ ਇਲਾਕੇ ਅੰਦਰ ਵੱਧ ਤੋਂ ਵੱਧ ਰੁੱਖ ਲਾਉਣਾ ਅਤੇ ਬਚਾਉਣਾ ਹੈ। ਪੌਦਾ ਬੈਂਕ ਵਿੱਚ ਪੌਦਾ ਦਾਨ ਕਰਨ ਵਾਲੇ ਵਿਦਿਆਰਥੀਆਂ ਦੇ ਖਾਤੇ ਖੋਲ੍ਹੇ ਗਏ ਹਨ ! ਇਸ ਸਬੰਧੀ ਬੱਚਿਆਂ ਨੂੰ ਕਾਰਡ ਜਾਰੀ ਕੀਤੇ ਜਾਣਗੇ। ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਛਾਂ ਦਾਰ ਅਤੇ ਫ਼ਲਦਾਰ ਰੁੱਖਾਂ ਦੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖ ਜਿੱਥੇ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਕੰਮ ਆਉਂਦੇ ਹਨ ਉੱਥੇ ਹੀ ਇਹ ਪੰਛੀਆਂ ਦਾ ਸਹਾਰਾ ਬਣਦੇ ਹਨ । ਸਕੂਲ ਵਿਚ ਪੌਦਾ ਬੈਂਕ ਲਗਾ ਕੇ ਬੱਚਿਆਂ ਨੂੰ ਇਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਤਾਂ ਜੋ ਵਿਦਿਆਰਥੀਆਂ ਅੰਦਰ ਰੁੱਖ ਲਗਾਉਣ ਅਤੇ ਬਚਾਉਣ ਦੀ ਰੁਚੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਜਿਹੜੇ ਕਲੱਬ ਜਾ ਪੰਚਾਇਤਾਂ
ਪਿੰਡਾਂ ਵਿੱਚ ਰੁੱਖ ਲਾਉਣ ਲਈ ਸੰਪਰਕ ਕਰਣਗੇ ਉੱਥੇ ਪਲਾਂਟੇਸ਼ਨ ਕੀਤੀ ਜਾਵੇਗੀ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਐਡਵੋਕੇਟ ਆਰ ਸੀ ਗੋਇਲ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦੇ ਕੇ ਚੰਗੇ ਇਨਸਾਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।ਇਸ ਮੌਕੇ ਪਿੰਡ ਤਾਮਕੋਟ ਦੇ ਸਾਬਕਾ ਸਰਪੰਚ ਰਣਜੀਤ ਸਿੰਘ,ੳਕਤ ਕਲੱਬ ਦੇ ਸੀਨੀਅਰ ਆਗੂ ਗੁਰਪਾਲ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ ਅਤੇ ਕਿਸਾਨ ਆਗੂ ਕੁਲਦੀਪ ਸਿੰਘ ਆਦਿ ਨੇ ਡੀਏਵੀ ਸਕੈਂਡਰੀ ਸਕੂਲ ਦੇ ਉਪਰੋਕਤ ਉਪਰਾਲੇ ਲਈ ਧੰਨਵਾਦ ਕਰਦਿਆ ਵਿਸ਼ਵਾਸ ਦਵਾਇਆ ਕਿ ੳਕਤ ਲਾਏ ਗਏ ਪੌਦਿਆਂ ਦੇ ਰੁੱਖ ਬਣਨ ਤਕ ਲੋੜੀਂਦੀ ਸੰਭਾਲ ਉਹ ਖੁਦ ਕਰਨਗੇ। ਪੌਦੇ ਲਾਉਣ ਮੌਕੇ ਸਕੂਲ ਅਧਿਆਪਕ ਸੰਦੀਪ ਸਿੰਘ ,ਜਸਵਿੰਦਰ ਸਿੰਘ, ਅਰਸ਼ਦੀਪ ਬਾਂਸਲ ਅਤੇ ਨਿੱਕਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਜਗਸੀਰ ਸਿੰਘ, ਫ਼ੌਜੀ ਕੇਵਲ ਸਿੰਘ, ਜਸ਼ਨਦੀਪ ਸਿੰਘ ਜੱਸੀ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ। ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਸਨਮਾਨਤ ਕੀਤਾ ਗਿਆ।