ਮਾਨਸਾ 10 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤ ਦੀ ਤੀਜੀ ਵਾਰ ਲਗਾਤਾਰ ਬਣੀ ਭਾਜਪਾ ਸਰਕਾਰ ਦੇ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਸ਼ਾਮਿਲ ਹੋਏ। ਸਮਰੋਹ ਦੀ ਸਮਾਪਤੀ ਤੋਂ ਬਾਅਦ ਅਗਲੇ ਦਿਨ ਸੋਮਵਾਰ ਨੂੰ ਦੇਸ਼ ਵੱਖ-ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ। ਜਿਨ੍ਹਾਂ ਵਿੱਚ ਕੇਂਦਰੀ ਕੈਬਨਿਟ ਮੰਤਰੀ ਗੇਜੇਂਦਰ ਸੇਖਾਵਤ, ਸੀ.ਆਰ ਪਟੇਲ, ਰੱਖਸਾ ਨਿਖਿਲ ਖੜਸੇ ਨੀਮੂਬੈਨ ਬਭਾਨੀਆ ਨੂੰ ਮਿਲ ਕੇ ਬੀਬਾ ਪਰਮਪਾਲ ਕੌਰ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਬਣਨ ਤੇ ਮੁਬਾਰਕਬਾਦ ਦਿੱਤੀ। ਵਿਸ਼ੇਸ਼ ਤੌਰ ਤੇ ਜੱਗ-ਬਾਣੀ ਨੂੰ ਫੋਨ ਤੇ ਜਾਣਕਾਰੀ ਦਿੰਦਿਆਂ ਬਠਿੰਡਾ ਤੋਂ ਭਾਜਪਾ ਦੀ ਚੋਣ ਲੜੇ ਬੀਬਾ ਪਰਮਪਾਲ ਕੌਰ ਸਿੱਧੂ ਅਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕਿ ਉਪਰੋਕਤ ਚਾਰੇ ਮੰਤਰੀਆਂ ਨੂੰ ਖੁਸ਼ਗੰਵਾਰ ਮਾਹੋਲ ਵਿੱਚ ਮੁਬਾਰਕਬਾਦ ਦੇ ਕੇ ਬਠਿੰਡਾ ਅਤੇ ਮਾਨਸਾ ਜਿਲ੍ਹੇ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਦੇ ਭਵਿੱਖ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਬਠਿੰਡਾ ਹਲਕੇ ਵਿੱਚ ਚੋਣ ਪ੍ਰਚਾਰ ਦਾ ਤਜਰਬਾ ਸਾਂਝਾ ਕੀਤਾ ਅਤੇ ਬਠਿੰਡਾ ਹਲਕੇ ਦੀਆਂ ਮੁਸ਼ਕਿਲਾਂ ਬਾਰੇ ਵੀ ਕੇਂਦਰ ਵਜੀਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਗੇਜੇਂਦਰ ਸਿੰਘ ਸੇਖਾਵਤ ਪਹਿਲਾਂ ਹੀ ਪੰਜਾਬ ਦੀਆਂ ਲੋੜਾਂ ਤੋਂ ਜਾਣੂ ਹਨ ਅਤੇ ਪਾਰਟੀ ਦੇ ਲੋਕ ਸਭਾ ਨਤੀਜਿਆਂ ਤੋਂ ਵੀ ਉਹ ਸੰਤੁਸ਼ਟ ਹਨ। ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਚੰਗੇ ਭਵਿੱਖ ਲਈ ਆਸਵੰਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਵਜੀਰਾਂ ਨਾਲ ਮੁਲਾਕਾਤ ਦੌਰਾਨ ਜਿੱਥੇ ਅਸੀਂ ਉਤਸ਼ਾਹਿਤ ਹੋਏ ਹਾਂ ਅਤੇ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਅਤੇ ਮਾਨਸਾ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਨਗੇ। ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕਿ ਭਾਵੇਂ ਅਸੀਂ ਚੋਣ ਹਾਰ ਗਏ, ਪਰ ਜੋ ਸਾਨੂੰ ਬਠਿੰਡਾ ਅਤੇ ਮਾਨਸਾ ਦੇ ਲੋਕਾਂ ਨੇ ਪਿਆਰ-ਸਤਿਕਾਰ ਦਿੱਤਾ ਹੈ। ਉਸ ਨੂੰ ਅਸੀਂ ਭੁਲਾ ਨਹੀਂ ਸਕਦੇ। ਅਸੀਂ 11 ਜੂਨ ਤੋਂ ਭੁੱਚੋ ਹਲਕੇ ਧੰਨਵਾਦੀ ਦੌਰਾ ਸ਼ੁਰੂ ਕਰਕੇ ਬਠਿੰਡਾ ਅਤੇ ਮਾਨਸਾ ਦੇ ਦੇ 45 ਮੰਡਲਾਂ ਦਾ ਕਰਕੇ ਪਾਰਟੀ ਆਗੂਆਂ ਨਾਲ ਵੀ ਮੀਟਿੰਗਾਂ ਵੀ ਕਰਾਂਗੇ ਅਤੇ ਵੋਟਰਾਂ-ਸੁਪੋਰਟਰਾਂ ਦਾ ਧੰਨਵਾਦ ਕਰਾਂਗੇ।
ਫੋਟੋ : ਵੱਖ-ਵੱਖ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਦੌਰਾਨ ਪਰਮਪਾਲ ਕੌਰ ਮਲੂਕਾ।