ਮਾਨਸਾ13 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ,ਚੰਡੀਗੜ ਜੀ ਦੀ ਹਦਾਇਤ ਅਨੁਸਾਰ ਜਿਲਾ ਦੇ ਸਮੂਹ ਗਜਟਿਡ ਅਫਸਰ,ਸਮੂਹ ਮੁੱਖ ਅਫਸਰ ਵੱਲੋ 15 ਅਗਸਤ (ਸੁਤੰਤਰਤਾ ਦਿਵਸ-2024) ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਜਿਲਾ ਮਾਨਸਾ ਦੀਆ ਸਬ:ਡਵੀਜਨਾਂ ਮਾਨਸਾ,ਬੁਢਾਲਡਾ, ਸਰਦੂਲਗੜ ਅੰਦਰ ਕਸਬਿਆਂ ਵਿੱਚ ਪੈਦੀਆਂ ਸ਼ਵੇਦਨਸ਼ੀਲ ਥਾਵਾਂ, ਭੀੜ ਭੜੱਕੇ ਵਾਲੇ ਬਜਾਰਾਂ ਦੇ ਏਰੀਆ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਮੁੱਖ ਮਕਸਦ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਾਰਾਰ ਰੱਖਦੇ ਹੋਏ ਸੁਤੰਤਰਤਾ ਦਿਵਸ- 2024 ਪ੍ਰੋਗਰਾਮ ਨੂੰ ਨਿਰਵਿਘਨ ਨੇਪਰੇ ਚਾੜਨ ਲਈ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਮੰਤਵ ਜਿਲਾ ਮਾਨਸਾ ਦੇ ਵਾਸੀਆ ਦੇ ਮਨਾ ਵਿੱਚ ਇਹ ਯਕੀਨ ਬਣਾਉਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਨਹੀ ਕਰਨ ਦਿੱਤਾ ਜਾਵੇਗਾ ਅਤੇ ਅਮਨ ਪਸੰਦ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।