
ਮਾਨਸਾ (ਸਾਰਾ ਯਹਾ/ ਜੋਨੀ ਜਿੰਦਲ} ਜੈ ਜਵਾਲਾ ਜੀ ਲੰਗਰ ਕਮੇਟੀ {ਚਿੰਤਪੂਰਨੀ ਭੰਡਾਰੇ ਵਾਲੇ॥ ਵੱਲੋ ਪ੍ਰਧਾਂਨ ਰਾਜੇਸ਼ ਸਿੰਗਲਾ ਜੀ ਦੀ ਅਗਵਾਈ ਹੇਠ ਪਿਛਲੇ ਸਾਲ ਵਾਗੂ ਰੇਲਵੇ ਫਾਟਕ ਕੋਲ ਰਾਹਗੀਰਾਂ ਲਈ ਠੰਡੇ ਆਰ ਉ ਵਾਲੇ ਪਾਣੀ ਦੀ ਸੇਵਾ ਸੁਰੂ ਕੀਤੀ ਗਈ ਹੈ ਜੋ ਕਿ ਸਾਰੀ ਗਰਮੀ ਲਗਾਤਾਰ ਜਾਰੀ ਰਹੇਗੀ । ਕਮੇਟੀ ਦੇ ਪ੍ਰਧਾਨ ਰਾਜੇਸ਼ ਸਿੰਗਲਾ ਰਿੰਕੂ, ਸੰਸਥਾਪਕ ਸੁਖਦਰਸ਼ਨ ਦਰਸੀ ਅਤੇ ਚੇਅਰਮੈਨ ਸੰਜੀਵ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਮੇਟੀ ਵੱਲੋ ਸਮਾਜ ਭਲਾਈ ਦੇ ਕੰਮ ਪੂਰੇ ਜੋਰ ਸ਼ੋਰ ਨਾਲ ਕੀਤੇ ਜਾਣਗੇ ਇਸ ਮੋਕੇ ਕਮੇਟੀ ਦੇ ਮਹੰਤ ਪਰਮਜੀਤ ਸ਼ਰਮਾ ਜੀ, ਰੋਮੀ ਬਾਂਸਲ ,ਪ੍ਰਵੀਨ ਬਿਸ਼ਨੋਈ , ਬਿਕਰਮ ਜਿੰਦਲ , ਰਮੇਸ ਜਿੰਦਲ ,ਪੁਨੀਤ ਕੁਮਾਰ ਮੈਬਰਾਂ ਹਾਜਰ ਸਨ।
