ਮਾਨਸਾ 18 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):
ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਮਾਨਸਾ ਵੱਲੋ ਬੀਤੀ ਰਾਤ ਮਾਤਾ ਮਨਸਾ ਦੇਵੀ ਮੰਦਰ ਵਿਖੇ ਵਿਸਾਲ ਜਾਗਰਣ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮਾਤਾ ਮਨਸਾ ਦੇਵੀ ਕੀਰਤਨ ਮੰਡਲ ਨੇ ਜਾਗਰਣ ਦੀ ਸੁਰੂਆਤ ਕਰਦਿਆ ਮੰਡਲ ਦੇ ਕਲਾਕਾਰ ਮਹਿੰਦਰ ਪੱਪੀ ਨੇ ਗਣੇਸ ਬੰਧਨਾ ਕੀਤੀ।ਇਸ ਤੋ ਪਹਿਲਾ ਜਾਗਰਣ ਦੋਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਅਗਰਵਾਲ ਸਭਾਦੇ ਮੀਤ ਪ੍ਰਧਾਨ ਰਾਜੇਸ ਪੰਧੇਰ ਨੇ ਨਿਭਾਈ । ਜਦਕਿ ਟੀਵੀ ਕਲਾਕਾਰ ਵਿੱਕੀ ਲਾਡਲਾ ਵੱਲੋ ਮਾ ਦਾ ਗੁਣਗਾਣ ਕੀਤਾ ਗਿਆ। ਇਸ ਦੋਰਾਨ ਵਿਸੇਸ ਤੋਰ ਤੇ ਸੰਗਤਾ ਨੂੰ ਆਸ਼ੀਰਵਾਦ ਦੇਣ ਦੇ ਲਈ ਮਾਤਾ ਬਿਮਲਾ ਦੇਵੀ ਜੀ ਉੱਭੇ ਵਾਲੇ ਪਹੁੰਚੇ ।
ਇਸ ਦੋਰਾਨ ਉਹਨਾ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਨੂੰ ਵੀ ਸੰਸਾਰੀ ਲੋਕ ਨਫਰਤ ਕਰਦੇ ਹਨ ਪਰ ਅੱਜ ਕਦੋ ਕੋਈ ਕਿਸੇ ਨੂੰ ਧੌਖਾ ਦੇ ਦੇਵੇ ਪਤਾ ਨਹੀ ਲੱਗਦਾ ।ਉਹਨਾ ਕਿਹਾ ਕਿ ਜਿਸਨੇ ਮਹਾਮਾਈ ਨਾਲ ਆਪਣੀ ਪ੍ਰੀਤੀ ਲਗਾਲਈ ਉਸਨੂੰ ਭਗਵਤੀ ਕਦੇ ਵੀ ਧੌਖਾ ਨਹੀ ਦੇਵੇਗੀ ।ਜਿਸਨੇ ਮਾ ਭਗਵਤੀ ਦੀ ਸ਼ਰਨ ਲੈ ਲਈ ਉਸ ਨੂੰ ਦੁਨੀਆ ਦਾ ਹੋਰ ਕੋਈ ਵੀ ਦਰ ਚੰਗਾ ਨਹੀ ਲੱਗਦਾ ।ਇਸ ਦੋਰਾਨ ਵਿੱਕੀ ਲਾਡਲਾ ਵੱਲੋ ਮਾ ਦੀਆ ਗਾਈਆ ਭੈਟਾਂ ਦੀ ਸੰਗਤਾ ਨੇ ਪ੍ਰਸ਼ੰਸਾ ਕੀਤੀ ਇਸ ਦੋਰਾਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ ।ਇਸ ਮੋਕੇ ਮਾ ਰੁਲਦੂ ਰਾਮ ਸਰਪ੍ਰਸ਼ਤ ਪਰਮਜੀਤ ਜਿੰਦਲ ,ਮਨੀਸ ਮਨੀਆ , ਅਸੋਕ ਕੁਮਾਰ , ਰਾਜੇਸ ਕੁਮਾਰ ਈਸਵਰ ਗੋਇਲ , ਵਰਿੰਦਰ ਕੁਮਾਰ , ਵਿਜੈ ਕਮਲ , ਸੁਖਪਾਲ ਬਾਂਸਲ , ਦੀਵਾਨ ਧਿਆਨੀ ,ਗਜਿੰਦਰ ਨਿਆਰੀਆ, ਦਿਨੇਸ ਰਿੰਪੀ ,ਸਤੀਸ ਧੀਰ, ਸੋਨੂੰ ਅਤਲਾ , ਆਦਰਸ ਕੁਮਾਰ , ਫਾਰਮਾਸਿਸਟ ਕ੍ਰਿਸ਼ਨ ਕੁਮਾਰ , ਅੰਮ੍ਰਿਤ ਮਿੱਤਲ , ਐਡਵੋਕੇਟ ਨਵਲ ਕੁਮਾਰ ,ਸੰਜੇ ਮਿੱਤਲ ,ਅਸੋਕ ਕੁਮਾਰ ,ਸੁਭਾਸ ਕਾਕੜਾ ,ਚੰਦਨ ਗੋਇਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਹਿਰ ਵਾਸੀ ਹਾਜਰ ਸਨ।