ਮਾਨਸਾ 14 ਅਕਤੂਬਰ’, (ਸਾਰਾ ਯਹਾਂ/ਜੋਨੀ ਜਿੰਦਲ)-ਜੈ ਮਾਂ ਜਵਾਲਾ ਜੀ ਚੈਰੀਟੈਬਲ ਟਰੱਸਟ ਵਲੋਂ ਅੱਜ ਮਾਨਸਾ ਤੋਂ ਜੈ ਮਾਂ ਜਵਾਲਾ ਜੀ ਵਿਖੇ 23ਵਾਂ ਵਿਸ਼ਾਲ ਭੰਡਾਰਾ ਧਾਰਮਿਕ ਰੀਤੀ ਰਿਵਾਜ ਅਨੁਸਾਰ ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਕਾਲੂ ਦੀ ਰਹਿਨੁਮਾਈ ਹੇਠ ਗੀਤਾ ਭਵਨ ਕੋਲੋਂ ਰਵਾਨਾ ਕੀਤਾ। ਇਸ ਮੌਕੇ ਪੂਜਨ ਦੀ ਰਸਮ ਟਰੱਸਟ ਦੇ ਸਮੂਹ ਮੈਂਬਰਾਂ ਵਲੋਂ ਕੀਤੀ ਗਈ। ਪੂਜਨ ਦੀ ਰਸਮ ਗੀਤਾ ਭਵਨ ਦੇ ਪੁਜਾਰੀ ਅਚਾਰੀਆ ਬ੍ਰਿਜਵਾਸੀ, ਸੰਭੂ ਦਾਸ ਸ਼ਰਮਾ ਨੇ ਵਿਧੀ ਪੂਰਵਕ ਨਿਭਾਈ। ਇਸ ਮੌਕੇ ਝੰਡੀ ਦੇਣ ਦੀ ਰਸਮ ਵਨਿਤ ਕੁਮਾਰ ਫਤੇ ਵਾਲੇ ਨੇ ਕਿਤੀ ਡਾਕਟਰ ਜਨਕ ਰਾਜ ਸਿੰਗਲਾ ਅਤੇ ਡਾਕਟਰ ਤਜਿੰਦਰ ਪਾਲ ਰੇਖੀ ਨੇ ਕਿਹਾ ਕਿ ਨੌਜਵਾਨ ਵਰਗ ਦਾ ਧਾਰਮਿਕ ਕੰਮਾਂ ਵਿਚ ਵੱਧ ਰਿਹਾ ਰੁਝਾਨ ਸ਼ੁਭ ਸੰਕੇਤ ਹੈ ਤੇ ਇਹੋ ਜਿਹੇ ਧਾਰਮਿਕ ਸਥਾਨਾਂ ਤੇ ਜਾ ਕੇ ਭੰਡਾਰੇ ਲਾਉਣਾ ਸਾਡੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਨਾਰੀਅਲ ਦੀ ਰਸਮ ਟਰੱਸਟ ਦੇ ਪ੍ਰਧਾਨ ਸੀਤਸ਼ ਕਾਲੂ,ਜਰਨਲ ਸਕੱਤਰ ਪਵਨ ਗੋਇਲ ਅਤੇ ਖਜਾਨਚੀ ਪ੍ਰਦੀਪ ਗੋਇਲ ਨੇ ਕਿਤੀ ਪ੍ਰਜੈਕਟ ਚੇਅਰਮੈਨ ਰਾਮ ਪਾਲ ਟੈਨੀ ਨੇ ਦੱਸਿਆ ਕਿ ਇਹ ਭੰਡਾਰਾ ਮਾਂ ਜਵਾਲਾ ਜੀ ਵਿਖੇ ਮੰਦਰ ਹਾਲ ਵਿੱਚ 15ਅਕਤੂਬਰ ਤੋਂ 22ਅਕਤੂਬਰ ਤੱਕ ਲਾਇਆ ਜਾਵੇਗਾ। ਜਿੱਥੇ ਮਾਤਾ ਜੀ ਦੇ ਆਉਣ ਜਾਣ ਵਾਲੇ ਹਰੇਕ ਭਗਤ ਨੂੰ ਉਨ੍ਹਾਂ ਦੇ ਖਾਣ ਪੀਣ ਦੀ ਵਿਵਸਥਾ ਕੀਤੀ ਗਈ ਹੈ। ਬਰਤਾ ਵਾਲਿਆਂ ਬਾਸਤੇ ਅਲਗ ਤੋ ਪ੍ਰਬੰਧ ਕਿਤਾ ਗਿਆ ਹੈ l ਇਸ ਮੌਕੇ ਟਰੱਸਟ ਵਲੋਂ ਸਹਿਯੋਗ ਦੇਣ ਵਾਲੀਆ ਸੰਸਥਾਵਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦਿਆ ਸਾਰਿਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂ ਮਾਸਟਰ ਤੀਰਥ ਸਿੰਘ ਮਿੱਤਲ,ਰਲਦੂ ਰਾਮ ਵਿਨੋਦ ਭਮਾਂ,ਬੀਲੂ ਰਾਮ ਰਾਏਪੁਰ ਵਾਲੇ,ਅਮਰਨਾਥ ਲੰਗਰ ਕਮੇਟੀ ਦੇ ਨੀਟਾ ਰਾਮ,ਬੱਬਲੂ ਰਾਮ, ਨਸੀਵ ਚੰਦ, ਰਾਜੇਸ਼ ਪੰਧੇਰ, ਬਿਰਜ਼ ਲਾਲ ਮੂਸਾ, ਗੋਰਾ ਲਾਲ ਜਿੰਦਲ, ਰੋਹਿਤ ਬਾਂਸਲ, ਮੱਖਣ ਰਾਏਪੁਰ, ਅਨਾਮੀਕਾਂ ਗਰਗ ਗੀਤਾ ਭਵਨ ਦੇ ਪਾਲੀਰਾਮ,ਭਾਰਤੀ, ਕੁਕੀ ਅਕਾਵਾਲ਼ੀ ,ਡਾਕਟਰ ਅਸ਼ੋਕ ਕਾਂਸਲ,ਡਾਕਟਰ ਵਿਸ਼ਾਲ ਗਰਗ, ਡਾਕਟਰ ਪ੍ਰਦੀਪ ਬਾਂਸਲ,ਡਾਕਟਰ ਮਾਨਵ ਜਿੰਦਲ, ਡਾਕਟਰ ਅਸ਼ੋਕ ਕੋਟੋਦੀਆ ਅਤੇ ਡਾਕਟਰ ਸੁਰੇਸ਼ ਸਿੰਗਲਾ ਨੇ ਅਪਣੀ ਹਾਜ਼ਰੀ ਲਗਵਾਈ ਲਈ ਇਸ ਮੌਕੇ ਤੇ ਟਰੱਸਟ ਦੇ ਪੀ. ਆਰ.ਓ. ਨਰੇਸ਼ ਬਿਰਲਾ,ਭਾਰਤ ਭੂਸਣ ਗਰਗ,ਇੰਦਰ ਸੈਨ ਅਕੱਲਿਆਂ,ਨਰੇਸ਼ ਜਿੰਦਲ,ਵੇਦ ਪ੍ਰਕਾਸ਼ ਸ਼ਰਮਾ, ਵਿਜੈ ਕੁਮਾਰ ਗੋਇਲ, ਭੋਲਾ ਪਟਵਾਰੀ, ਮੋਹਨ ਲਾਲ ਫਾਰਮਾਸਿਸਟ , ਗੋਬਿੰਦ ਸਿੰਗਲਾ, ਮਹੇਸ਼ ਬਾਂਸਲ, ਪ੍ਰਮੋਦ ਬਾਂਸਲ,ਸੱਤਪਾਲ ਗੋਇਲ, ਸੁਰਿੰਦਰ ਗਰਗ, ਵਰਿੰਦਰ ਕੁਮਾਰ, ਯਸਪਾਲ ਵਿੱਕੀ, ਅਸ਼ੋਕ ਕੁਮਾਰ, ਹਾਜਰ ਸਨ।ਸਟੇਜ ਸਕੱਤਰ ਦੀ ਜਿੰਮੇਵਾਰੀ ਵਿੰਦਰ ਪਾਲ ਗਰਗ ਨੇ ਬੇ ਖੂਬੀ ਨਿਭਾਈ