ਮਾਨਸਾ 25 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਅਨਿਲ ਸੇਠੀ ਅਤੇ ਰੋਟਰੀ ਕਲੱਬ ਦੇ ਮੈਂਬਰ ਰਾਕੇਸ਼ ਸੇਠੀ ਵੱਲੋਂ ਮਾਤਾ ਸਵਰਗਵਾਸੀ ਸ਼੍ਰੀਮਤੀ ਕੈਲਾਸ਼ ਰਾਣੀ ਪਤਨੀ ਸਵਰਗਵਾਸੀ ਗੁਰਜੰਟ ਕੁਮਾਰ ਸੇਠੀ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਰ ਸਾਲ ਦੀ ਤਰਾਂ ਇਸ ਸਾਲ ਵੀ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਅਨਿਲ ਸੇਠੀ ਨੇ ਦੱਸਿਆ ਕੇ ਉਹਨਾਂ ਦੇ ਪਰਿਵਾਰ ਵਲੋਂ ਹਰ ਖੁਸ਼ੀ ਤੇ ਗ਼ਮੀ ਤੇ ਖੂਨਦਾਨ ਕੀਤਾ ਜਾਂਦਾ ਹੈ। ਰਾਕੇਸ਼ ਸੇਠੀ ਨੇ ਦੱਸਿਆ ਕਿ ਇਸ ਕੈਂਪ ਵਿੱਚ 11 ਯੂਨਿਟ ਖੂਨ ਇੱਕਤਰ ਕੀਤਾ ਗਿਆ । ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਮਾਜ ਨੂੰ ਦਿਖਾਵੇ ਜਾਂ ਫਜ਼ੂਲ ਖਰਚ ਨਾ ਕਰ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਲੋੜਵੰਦ ਨੂੰ ਜਰੂਰਤ ਸਮੇਂ ਖੂਨ ਦੀ ਦਿੱਕਤ ਨਾ ਆਵੇ ਉਨ੍ਹਾਂ ਦੱਸਿਆ ਕਿ ਅੱਜਕਲ੍ਹ ਦੇ ਦਿਨਾਂ ਵਿੱਚ ਬਲੱਡ ਬੈਂਕਾਂ ਵਿੱਚ ਖੂਨ ਦੀ ਕਿੱਲਤ ਚਲ ਰਹੀ ਹੈ ਮਾਤਾ ਜੀ ਵਲੋਂ ਮਿਲੇ ਚੰਗੇ ਸੰਸਕਾਰਾਂ ਦੀ ਬਦੌਲਤ ਪਰਿਵਾਰ ਵੱਲੋਂ ਕੀਤੇ ਗਏ ਉਪਰਾਲੇ ਨਾਲ ਥੈਲੇਸੀਮੀਆ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਲਈ ਖੂਨ ਮੁਹਈਆ ਕਰਵਾਉਣ ਵਿੱਚ ਮਦਦ ਮਿਲੇਗੀ।ਮਾਤਾ ਜੀ ਦੀ ਯਾਦ ਵਿੱਚ ਪਰਿਵਾਰ ਵਲੋਂ ਲਕਸ਼ਮੀ ਨਾਰਾਇਣ ਮੰਦਰ ਵਿੱਚ ਲੰਗਰ ਵੀ ਕਰਵਾਇਆ ਗਿਆ। ਇਸ ਸ਼ਰਧਾਂਜਲੀ ਖੂਨਦਾਨ ਕੈਂਪ ਵਿੱਚ ਅਨਮੋਲ ਸੇਠੀ, ਰਾਕੇਸ਼ ਕੁਮਾਰ, ਗੁਰਦਾਸ ਚੰਦ ਸੇਠੀ, ਪ੍ਰੇਮ ਸੇਠੀ, ਆਰਿਅਨ ਸੇਠੀ ,ਰਾਜੂ ਜੀ, ਸਾਹਿਲ ਜਿੰਦਲ , ਮੈਡਮ ਸੁਨੈਨਾ ਸਮੇਤ ਬਲੱਡ ਬੈਂਕ ਸਟਾਫ਼ ਦੇ ਮੈਂਬਰ ਹਾਜ਼ਰ ਸਨ