ਮਾਨਸਾ (ਬੁਢਲਾਡਾ), 11 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੁਢਲਾਡਾ ਦੇ ਕਈ ਰਸਤੇ ਇਤਨੇ ਖਰਾਬ ਹੋ ਗਏ ਹਨ ਕਿ ਲੰਘਣਾ ਬੜਾ ਔਖਾ ਹੋ ਜਾਂਦਾ ਹੈ ਅਤੇ ਅਨੇਕਾਂ ਵਾਰ ਰਾਹਗੀਰ ਦੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ।ਲੋਕ ਭਲਾਈ ਦਾ ਕੰਮ ਸਮਝਦੇ ਹੋਏ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅਨੇਕਾਂ ਥਾਵਾਂ ਤੇ ਪਿਛਲੇ ਦੋ ਦਿਨਾਂ ਵਿਚ ਇਹ ਰਸਤੇ ਠੀਕ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਦੁਕਾਨਦਾਰਾਂ ਵਲੋਂ ਵਾਰ ਵਾਰ ਕਹਿਣ ਤੇ ਮਜਬੂਰ ਹੋ ਕੇ ਸਾਡੀ ਸੰਸਥਾ ਵਲੋਂ ਇਹ ਰਸਤੇ ਦੋ ਦਿਨ ਲਗਾਕੇ ਠੀਕ ਕਰਾਏ ਗਏ। ਇਹਨਾਂ ਰਸਤਿਆਂ ਵਿੱਚ ਰੇਲਵੇ ਰੋਡ ਤੋਂ ਗਾਂਧੀ ਬਜ਼ਾਰ ਨੂੰ ਜੋੜਨ ਵਾਲੀ ਸੜਕ, ਮਧੁਰ ਕੌਫੀ ਸਾਹਮਣੇ ਟੁਟੀ ਸੜਕ, ਅੱਗੇ ਰੇਲਵੇ ਰੋਡ ਤੋਂ ਸਿਨੇਮਾ ਰੋਡ ਜਾਂਦਾ ਰਸਤਾ, ਢੀਂਡਸਾ ਮੈਡੀਕਲ ਸਟੋਰ ਸਾਹਮਣੇ ਸਿਵਰੇਜ ਢੱਕਣ ਉੱਚਾ ਕਰਕੇ ਠੀਕ ਕੀਤਾ, ਫੁਹਾਰਾ ਚੌਂਕ ਤੇ ਕਈ ਥਾਵਾਂ ਤੇ ਟੋਏ ਭਰੇ, ਕਬੀਰ ਮੰਦਿਰ ਨੇੜੇ ਸੀਵਰੇਜ ਢੱਕਣ ਉੱਚਾ ਕਰਕੇ ਫਰਸ਼ ਲਗਾਇਆ ਗਿਆ। ਉਹਨਾਂ ਦਸਿਆ ਮੀਹਾਂ ਦਾ ਪਾਣੀ ਖੜ੍ਹਨ ਕਾਰਨ ਟੋਇਆਂ ਦਾ ਪਤਾ ਨਹੀਂ ਲਗਦਾ ਸੀ ਅਤੇ ਅਨੇਕਾ ਲੋਕ ਰੁਜ਼ਾਨਾ ਗਿਰ ਕੇ ਜ਼ਖ਼ਮੀ ਹੋ ਜਾਂਦੇ ਸਨ।ਇਸ ਲਈ ਮਜਬੂਰ ਹੋ ਕੇ ਸੰਸਥਾਵਾਂ ਨੂੰ ਅਜਿਹੇ ਕੰਮ ਵੀ ਕਰਨੇ ਪੈਂਦੇ ਹਨ।ਇਹ ਸਾਰਾ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੋਇਆ। ਮਿਸਤਰੀ ਮੇਜਰ ਸਿੰਘ, ਮਿਸਤਰੀ ਮਿੱਠੂ ਸਿੰਘ ਅਤੇ ਮਿਸਤਰੀ ਮੇਲੀ ਸਿੰਘ ਨੇ ਫ੍ਰੀ ਸੇਵਾ ਕੀਤੀ। ਦਰਸ਼ਨ ਸਿੰਘ ਨੇ ਟਰਾਲੀ ਅਤੇ ਦੇਸਾ ਸਿੰਘ ਨੇ ਰਿਕਸ਼ਾ ਰੇਹੜੀ ਨਾਲ ਫ੍ਰੀ ਸੇਵਾ ਕੀਤੀ। ਸੰਸਥਾ ਮੈਂਬਰਾਂ ਨੇ ਮਜ਼ਦੂਰਾਂ ਵਾਲੀ ਸੇਵਾ ਕੀਤੀ। ਸੰਸਥਾ ਵਲੋਂ ਉਪਰੋਕਤ ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਵਿਜੇ ਕੁਮਾਰ ਗੋਇਲ,ਮਨਦੀਪ ਲੱਕੀ ਸਟੂਡੀਓ, ਕੁਲਦੀਪ ਸਿੰਘ ਅਨੇਜਾ,ਸੁਖਦਰਸ਼ਨ ਸਿੰਘ ਕੁਲਾਨਾ,ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਮਹਿੰਦਰਪਾਲ ਸਿੰਘ ਅਨੰਦ, ਨੱਥਾ ਸਿੰਘ, ਬਾਬਾ ਜੀਤ ਸਿੰਘ, ਰਜਿੰਦਰ ਸਿੰਘ ਭੋਲਾ, ਬਲਬੀਰ ਸਿੰਘ ਸਰਾਂ, ਜਗਮੋਹਨ ਸਿੰਘ, ਹਰਭਜਨ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਫਤਿਹ ਸਿੰਘ, ਬਲਦੇਵ ਖਾਨ,ਪ੍ਰਿੰਸ,ਕਾਕਾ ਕੈਂਥ,ਇੰਦਰਜੀਤ ਸਿੰਘ, ਰਜਿੰਦਰ ਵਰਮਾ, ਡਾਕਟਰ ਬਲਦੇਵ ਕੱਕੜ ਆਦਿ ਹਾਜ਼ਰ ਸਨ।