ਢਲਾਡਾ 26 ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰ੍ਹਾਂ ਰਾਹਗੀਰਾਂ ਲਈ ਚਲਦੇ ਫਿਰਦੇ ਰਿਕਸ਼ੇ ਰਾਹੀਂ ਠੰਡੇ ਪਾਣੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਈ ਓ ਨੇ ਦਸਿਆ ਕਿ ਕਰੋਨਾ ਕਾਰਨ ਇਹ ਸੇਵਾ ਲੇਟ ਸ਼ੁਰੂ ਕੀਤੀ ਗਈ ਹੈ। ਚਲਦੇ ਫਿਰਦੇ ਰਿਕਸ਼ੇ ਤੋਂ ਬਿਨਾ ਕਈ ਥਾਵਾਂ ਤੇ ਵਾਟਰਕੂਲਰ ਅਤੇ ਪਾਣੀ ਵਾਲੀਆਂ ਟੈਂਕੀਆਂ ਰੱਖ ਕੇ ਵੀ ਸੇਵਾ ਕੀਤੀ ਜਾ ਰਹੀ ਹੈ। ਇਹ ਰਿਕਸ਼ਾ ਬੱਚਿਆਂ ਦੇ ਸਕੂਲਾਂ ਅੱਗੇ ਵੀ ਪਾਣੀ ਦੀ ਸੇਵਾ ਕਰੇਗਾ। ਮਾਸਟਰ ਕੁਲਵੰਤ ਸਿੰਘ ਨੇ ਇਸ ਮੌਕੇ ਆਏ ਸੱਜਣਾਂ ਅਤੇ ਦਾਨੀੇ ਪੁਰਸ਼ਾਂ ਦਾ ਧੰਨਵਾਦ ਕੀਤਾ। ਕਈਆਂ ਨੇ ਪਾਣੀ ਦੇ ਕੈਂਪਰਾਂ ਦੀ ਸੇਵਾ ਵੀ ਲਈ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਕਪਲਾਸ਼ ਗਰਗ, ਆੜਤੀ ਜਸਵਿੰਦਰ ਸਿੰਘ ਵਿਰਕ, ਕੇਵਲ ਸਿੰਘ ਢਿਲੋਂ, ਚਰਨਜੀਤ ਸਿੰਘ, ਖੇਮ ਸਿੰਘ ਜਟਾਣਾ, ਭੂਸ਼ਨ ਅਗਰਵਾਲ ਮਤੀ ਵਾਲੇ, ਡਾਕਟਰ ਜੋਗਿੰਦਰ ਸਿੰਘ,ਟਿੰਕੂ ਪੰਜਾਬ, , ਜਸਵੀਰ ਸਿੰਘ , ਗੁਰਤੇਜ ਸਿੰਘ ਕੈਂਥ, ਸੁਰਜੀਤ ਸਿੰਘ ਹਰਭਜਨ ਸਿੰਘ ਸਵਰਨਕਾਰ, ਅਵਤਾਰ ਸਿੰਘ ,ਨਰੇਸ਼ ਕੁਮਾਰ , ਵਿਕੀ ਸ਼ਰਮਾਂ,ਮਾਸਟਰ ਸੁਰਿੰਦਰ ਕੁਮਾਰ,ਨਥਾ ਸਿੰਘ, ਜਸਨ, ਲੱਕੀ ਸਟੂਡੀਓ, ਹਰਬੰਸ ਸਿੰਘ ਆਦਿ ਮੌਜੂਦ ਸਨ।