ਬੁਢਲਾਡਾ 6 ਮਾਰਚ –(ਸਾਰਾ ਯਹਾਂ/ ਅਮਨ ਮਹਿਤਾ ) ਸਥਾਨਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇਸ ਖੇਤਰ ਦੀਆਂ ਵਿਧਵਾ ਆਸ਼ਰਿਤ ਤੇ ਜਰੂਰਤਮੰਦ ਪਰਿਵਾਰਾਂ ਦੀਆਂ 10 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਹਨ। ਇਸ ਮੌਕੇ ਤੇ ਬੋਲਦਿਆਂ ਨਵ ਵਿਹੁਤਾ ਜੋੜਿਆ ਨੂੰ ਵਧਾਈ ਦਿੰਦਿਆਂ ਡਾ. ਰਣਵੀਰ ਕੌਰ ਮੀਆਂ ਨੇ ਸੰਸਥਾਂ ਨੂੰ ਲੋੜਵੰਦਾਂ ਦੀ ਮਦਦ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਅੱਜ ਉਨ੍ਹਾਂ ਨੇ 10 ਨਵਜੋੜਿਆ ਨੂੰ ਇੱਕ—ਇੱਕ ਕੂਲਰ ਦੀ ਸੇਵਾ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਸਹਿਯੋਗ ਦੀ ਪਾਤਰ ਬਣਦੀ ਰਹਾਂਗੀ। ਇਸ ਮੌਕੇ ਤੇ ਸੰਬੋਧਨ ਕਰਦਿਆ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਪੰਨ ਹੋਏ ਇਸ ਕਾਰਜ ਲਈ ਇੰਂਨਾਂ ਨਵੇਂ—ਵਿਆਹੇ ਜੋੜਿਆਂ ਨੂੰ ਘਰ ਗ੍ਰਹਿਥੀ ਦਾ ਸਾਰਾ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਸੰਸਥਾ ਵੱਲੋਂ ਇਸ ਪੰਜਵੇਂ ਵਿਆਹ ਉਤਸਵ ਦੌਰਾਨ ਅੱਜ 10 ਲੜਕੀਆਂ ਦੇ ਸਮੂਹਿਕ ਵਿਆਹ ਕਾਰਜ ਕਰਵਾਏ ਗਏ ਹਨ ਜਦਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲਾਂ ਦੌਰਾਨ ਵੀ ਅਨੇਕਾਂ ਲੜਕੀਆਂ ਦੇ ਸਮੂਹਿਕ ਵਿਆਹ ਕਾਰਜ ਕੀਤੇ ਗਏ ਸਨ। ਸੰਸਥਾ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ 4—5 ਸਾਲ ਤੋਂ ਲਗਾਤਾਰ ਲੋੜਵੰਦ ਵਿਧਵਾ ਆਸ਼ਰਿਤ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਨਿਰੰਤਰ ਦਿੱਤੀ ਜਾ ਰਹੀ ਹੈ ਜਿਸ ਉਪਰ ਪ੍ਰਤੀ ਸਾਲ ਲੱਖਾਂ Wਪਏ ਦਾ ਖਰਚਾ ਦਾਨੀ ਸੱਜਨਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਭੋਲਾ ਸਿੰਘ ਹਸਨਪੁਰ, ਸ਼ਾਮ ਲਾਲ ਧਲੇਵਾਂ, ਮੁਸਲਿਮ ਫਰੰਟ ਦੇ ਆਗੂ ਹੰਸ ਰਾਜ ਮੋਫਰ, ਐਡਵੋਕੇਟ ਸਵਰਨਜੀਤ ਸਿੰਘ, ਹੈਪੀ ਕੁਮਾਰ, ਦਰਸ਼ਨ ਸਿੰਘ ਟਾਹਲੀ, ਗੁਰਪ੍ਰੀਤ ਵਿਰਕ, ਤਰਜੀਤ ਚਹਿਲ,ਤੀਰਥ ਸਿੰਘ ਸਵੀਟੀ ਆਦਿ ਨੇ ਨਵ ਵਿਆਹੁਤਾ ਜੋੜਿਆ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਸਥਾ ਦੇ ਆਗੂ ਤੇ ਮੈਂਬਰ ਮੌਜੂਦ ਸਨ।