*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਰੁੱਖਾਂ ਦੀ ਛਬੀਲ ਅਤੇ ਰੁੱਖ ਲਗਾਏ*

0
184

ਬੁਢਲਾਡਾ 21 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਣ ਮਹਾਂਉਤਸਵ ਉਤਸਵ ਮੌਕੇ ਕੰਨਿਆ ਸੈਕੰਡਰੀ ਸਕੂਲ ਬੁਢਲਾਡਾ ਦੇ ਨੇੜੇ ਆਪਣੇ ਦਫ਼ਤਰ ਸਾਹਮਣੇ ਵੱਖੋ ਵੱਖਰੇ ਤਰਾਂ ਦੇ ਰੁੱਖ ਅਤੇ ਪੌਦਿਆਂ ਦੀ ਛਬੀਲ ਲਗਾਈ ਗਈ ਅਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਰੁੱਖ ਲਗਾਏ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇੱਕ ਦੋ ਰੁੱਖ ਲੈਣ ਲਈ ਕੋਈ ਦੂਰ ਨਹੀਂ ਜਾਂਦਾ। ਰੁੱਖ ਪ੍ਰੇਮੀਆਂ ਦੀ ਸਹੂਲਤ ਲਈ ਸੰਸਥਾ ਵਲੋਂ ਇਹ ਉਪਰਾਲਾ ਕੀਤਾ ਗਿਆ ਜਿਸਨੂੰ ਲੋਕਾਂ ਨੇ ਬਹੁਤ ਸਲਾਹਿਆ। ਉਹਨਾਂ ਕਿਹਾ ਕਿ ਛਬੀਲ ਦੌਰਾਨ ਭਰਪੂਰ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਆ ਕੇ 500 ਤੋਂ ਵੱਧ ਪੌਦੇ ਲੈ ਕੇ ਗਏ ਜੋ ਉਹਨਾਂ ਨੇ ਲਗਾਉਣ ਦਾ ਵਾਅਦਾ ਕੀਤਾ। ਸੁਹੰਜਣਾ, ਸੁਖਚੈਨ, ਬਹੇੜਾ,ਲਸੂੜਾ, ਟਾਹਲੀ,ਰਜੈਨ,ਨਿੰਮ, ਸਾਂਗਵਾਨ,ਫਰਮਾਹ, ਸ਼ਰੀਂਹ ਸਮੇਤ ਅਨੇਕਾਂ ਪ੍ਰਕਾਰ ਦੇ ਪੌਦੇ ਫ੍ਰੀ ਵੰਡੇ ਗਏ। ਕੁਲਵਿੰਦਰ ਸਿੰਘ ਈ ਓ ਅਤੇ ਰਜਿੰਦਰ  ਨੇ ਦੱਸਿਆ ਕਿ ਸਾਉਣ ਦਾ ਸਾਰਾ ਮਹੀਨਾ ਸ਼ਹਿਰ ਪੌਦੇ ਲਗਾਏ ਜਾਣਗੇ।ਪੌਦੇ ਲਗਾਉਣ ਦੀ ਸ਼ੁਰੂਆਤ ਮੌਕੇ ਪੰਜਾਬੀ ਸ਼ਮਸ਼ਾਨਘਾਟ ਘਾਟ ਵਿਖੇ ਅਸ਼ੋਕ ਤਨੇਜਾ ਅਤੇ ਸਰਪੰਚ ਹੰਸ ਰਾਜ ਸਮੇਤ ਸ਼ਮਸ਼ਾਨਘਾਟ ਦੀ ਕਮੇਟੀ ਅਤੇ ਸੰਸਥਾ ਮੈਂਬਰ ਹਾਜ਼ਰ ਸਨ। ਤਹਿਸੀਲ ਕੰਪਲੈਕਸ ਵਿਖੇ ਵੀ ਪੌਦੇ ਲਗਾਏ ਗਏ।ਇਸ ਮੌਕੇ ਐਸ ਡੀ ਐਮ ਸਾਹਿਬ,ਡੀ ਐੱਸ ਪੀ ਸਾਹਿਬ, ਤਹਿਸੀਲਦਾਰ ਸਮੇਤ ਦਫ਼ਤਰ ਦਾ ਸਟਾਫ਼ ਅਤੇ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਵਿਜੇ ਕੁਮਾਰ ਗੋਇਲ,ਅਮਰ ਨਾਥ,ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ, ਲੱਕੀ ਸਟੂਡੀਓ, ਸੁਰਿੰਦਰ ਕੁਮਾਰ ਸ਼ਿੰਦਾ, ਨੱਥਾ ਸਿੰਘ, ਦਰਸ਼ਨ ਸਿੰਘ ਬਰ੍ਹੇ,ਮੇਜਰ ਸਿੰਘ, ਮਨਜੀਤ ਸਿੰਘ ਮਨੀ, ਪ੍ਰਿੰਸ, ਫਤਿਹ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here