ਬੁਢਲਾਡਾ 27 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰ੍ਹਾਂ ਆਪਣਾ ਸਾਲ 2020-21 ਦਾ ਹਿਸਾਬ ਛਾਪ ਕੇ ਵੰਡਿਆ ਗਿਆ ਅਤੇ ਨਾਲ ਹੀ 6 ਮਾਰਚ ਨੂੰ ਕੀਤੇ ਜਾ ਰਹੇ ਵਿਆਹ ਮਹਾਉਤਸਵ ਦੇ ਪੋਸਟਰ ਵੀ ਜਾਰੀ ਕੀਤੇ ਗਏ। ਪੋਸਟਰ ਜਾਰੀ ਕਰਨ ਦੀ ਰਸਮ ਬੀਬੀ ਬਲਵੀਰ ਕੌਰ ਪੀ੍ਤ ਪੈਲੇਸ ਵਾਲੇ, ਬੀਬੀ ਰਣਜੀਤ ਕੌਰ ਰਿਟਾਇਰ ਹਸਪਤਾਲ ਕਰਮਚਾਰੀ,ਬੀਬੀ ਮਨਿੰਦਰ ਕੌਰ ਵਿਧਵਾ ਡੀ ਐਸ ਪੀ ਨੇ ਸਮੂਹ ਸੰਸਥਾ ਮੈਂਬਰਾਂ ਸਮੇਤ ਕੀਤੀ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਿਲਾ ਦਿਵਸ ਮੌਕੇ 6 ਮਾਰਚ ਨੂੰ 11 ਤੋਂ ਵੱਧ ਅਨਾਥ ਬੱਚੀਆਂ ਦੇ ਵਿਆਹ ਦਾਣਾ ਮੰਡੀ ਬੁਢਲਾਡਾ ਵਿੱਚ ਕੀਤੇ ਜਾਣ ਗੇ। ਇਸਦੇ ਨਾਲ ਹੀ ਜੋ ਅੱਜ ਸਲਾਨਾ ਹਿਸਾਬ ਜਾਰੀ ਕੀਤਾ ਗਿਆ, ਉਸ ਅਨੁਸਾਰ ਪਿਛਲੇ ਸਾਲ ਦੀ ਆਮਦਨ ਸਤਾਈ ਲੱਖ ਪੰਤਾਲੀ ਹਜ਼ਾਰ ਇੱਕੀ ਰੁਪਏ ਅਤੇ ਖਰਚਾ 26 ਲੱਖ 37 ਹਜ਼ਾਰ 400 ਰੁਪਏ ਹੈ।ਅਮਨਪਰੀਤ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਵਲੋਂ 200 ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਰਾਸ਼ਨ, ਫੀਸਾਂ, ਬੀਮਾਰਾਂ ਦਾ ਇਲਾਜ਼ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਿਸਤਰੀ ਜਰਨੈਲ ਸਿੰਘ, ਦਵਿੰਦਰ ਪਾਲ ਸਿੰਘ, ਅਰਵਿੰਦਰ ਸਿੰਘ ਅਨੇਜਾ, ਜਸਵੀਰ ਸਿੰਘ ਵਿਰਦੀ, ਸੁਖਰਾਜ ਸਿੰਘ ਰਾਜੂ, ਐਮ ਸੀ ਸੁਖਵਿੰਦਰ ਕੌਰ,ਚਮਕੌਰ ਸਿੰਘ ਧੀਮਾਨ ,ਗੁਰਚਰਨ ਸਿੰਘ ਮਲਹੋਤਰਾ,ਮਿਸਤਰੀ ਮਿਠੂ ਸਿੰਘ ਆਦਿ ਮੌਜੂਦ ਸਨ।