
ਬੁਢਲਾਡਾ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵਲੋਂ ਅਜ ਧੁੰਦਾਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਸੰਸਥਾ ਵਲੋਂ ਗੱਡੀਆਂ ਅਤੇ ਟਰੈਕਟਰਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਜਿਨ੍ਹਾਂ ਪਿੱਛੇ ਲਾਈਟਾਂ ਦਾ ਕੋਈ ਪ੍ਬੰਧ ਨਹੀਂ ਸੀ ।ਇਸ ਸੇਵਾ ਲਈ ਰਿੱਫਲੈਕਟਰਾਂ ਦੀ ਸੇਵਾ ਡੈਨਮਾਰਕ ਤੋਂ ਸ੍ਰੀ ਚਰਨਜੀਤ ਮਦਾਨ ਅਤੇ ਸੁਰਿੰਦਰ ਮਦਾਨ ਸਪੁੱਤਰ ਸਵਰਗ: ਸ੍ਰੀ ਲਾਲੂ ਚੰਦ ਜੀ ਮਦਾਨ ਬੁਢਲਾਡਾ ਵਾਲੇ ਵਲੋਂ ਕੀਤੀ ਜਾ ਰਹੀ ਹੈ। ਸੰਸਥਾ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ।ਇਹ ਸੇਵਾ ਫੁਹਾਰਾ ਚੋਂਕ ਤੋਂ ਸ਼ੁਰੂ ਕਰਕੇ ਬਛੁਆਣਾ ਰੋਡ, ਭੀਖੀ ਰੋਡ ਆਦਿ ਚੌਂਕਾ ਤੇ ਕੀਤੀ ਗਈ।ਸੰਸਥਾ ਵਲੋਂ ਕਾਫ਼ੀ ਸਮੇਂ ਬੰਦ ਪਿਆ ਫੁਹਾਰਾ ਚਾਲੂ ਕਰਨ ਲਈ ਕੰਮ ਚੱਲ ਰਿਹਾ ਹੈ। ਸੰਸਥਾਂ ਵਲੋਂ 7 ਮਾਰਚ ਨੂੰ 11 ਅਨਾਥ ਲੋੜਵੰਦ ਬੱਚੀਆਂ ਦੇ ਵਿਆਹ ਵੀ ਦਾਣਾ ਮੰਡੀ ਬੁਢਲਾਡਾ ਵਿੱਚ ਕੀਤੇ ਜਾ ਰਹੇ ਹਨ। ਇਸ ਸਾਂਝੇ ਕਾਰਜ ਨੂੰ ਪੂਰਾ ਕਰਨ ਲਈ ਸੰਸਥਾਂ ਦੀ ਵਲੋਂ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਰਿਫਲੈਕਟਰ ਸੇਵਾ ਮੌਕੇ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਜਿਲ੍ਹਾ ਬਾਲ ਭਲਾਈ ਕਮੇਟੀ ਮੈਂਬਰ ਡਾਕਟਰ ਬਲਦੇਵ ਕੱਕੜ, ਸੁਰਜੀਤ ਸਿੰਘ ਟੀਟਾ, ਈ ਓ ਕੁਲਵਿੰਦਰ ਸਿੰਘ, ਗੁਰਤੇਜ ਸਿੰਘ ਕੈਂਥ, ਬਲਬੀਰ ਸਿੰਘ ਕੈਂਥ, ਜਸਵੀਰ ਸਿੰਘ ਜੱਸੀ ਵਿਰਦੀ, ਨਰੇਸ਼ ਕੁਮਾਰ ਬੰਸੀ, ਨਥਾ ਸਿੰਘ, ਜਸਨਦੀਪ ਸਿੰਘ ਆਦਿ ਹਾਜ਼ਰ ਸਨ।
