ਬੁਢਲਾਡਾ 25 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ)
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲੇ ਦਿਨੀਂ ਨੇੜਲੇ ਪਿੰਡ ਕੁਲਹਿਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੋੜਵੰਦ ਗਰੀਬ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸਕੂਲ ਮੁਖੀ ਮਾਸਟਰ ਮਲਕੀਤ ਸਿੰਘ ਨੇ ਦੱਸਿਆ ਕਿ ਕਈ ਗਰੀਬ ਬੱਚਿਆਂ ਕੋਲ ਪੁਰਾਣੀ ਇੱਕ ਕੋਟੀ ਹੈ ਅਤੇ ਬੂਟ ਵੀ ਟੁੱਟ ਰਹੇ ਹਨ। ਉਹਨਾਂ ਦੀ ਸਹਾਇਤਾ ਲਈ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿੰਡ ਦੇ ਗੁਰਦੀਪ ਸਿੰਘ ਦੀ ਪ੍ਰੇਰਨਾ ਸਦਕਾ ਕਾਫੀ ਬੱਚਿਆਂ ਨੂੰ ਕੋਟੀਆਂ ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ।ਸੰਸਥਾ ਹਰ ਸਾਲ ਹੋਰ ਅਨੇਕਾਂ ਭਲਾਈ ਕਾਰਜਾਂ ਦੇ ਨਾਲ ਲੋੜਵੰਦ ਬੱਚਿਆਂ ਲਈ ਕੋਟੀਆਂ, ਬੂਟ, ਜੁਰਾਬਾਂ, ਵਰਦੀਆਂ, ਸਟੇਸ਼ਨਰੀ ਅਤੇ ਫੀਸਾਂ ਆਦਿ ਦੀ ਮਦਦ ਵੀ ਕਰਦੀ ਹੈ। ਇਸ ਸਾਲ ਵੀ ਕਈ ਸਕੂਲਾਂ ਵਿੱਚ ਇਹ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਲੋਂ 8 ਮਾਰਚ ਮਹਿਲਾ ਦਿਵਸ ਦੇ ਮੌਕੇ ਗੋਲ ਚੱਕਰ ਦਾਣਾ ਮੰਡੀ ਬੁਢਲਾਡਾ ਵਿੱਚ 13 ਲੋੜਵੰਦ ਬੱਚੀਆਂ ਦੇ ਵਿਆਹ ਵੀ ਕੀਤੇ ਜਾ ਰਹੇ ਅਤੇ 200 ਤੋਂ ਵੱਧ ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਬੂਟ ਕੋਟੀਆਂ ਵੰਡਣ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਸਕੂਲ ਸਟਾਫ ਸਮੇਤ ਸ੍ਰ ਗੁਰਦੀਪ ਸਿੰਘ, ਦਵਿੰਦਰਪਾਲ ਸਿੰਘ ਲਾਲਾ, ਨੱਥਾ ਸਿੰਘ,ਗੇਜਾ ਸਿੰਘ,ਜੀਤ ਸਿੰਘ, ਭੋਲ਼ਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।