
ਬੁਢਲਾਡਾ 17 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 8 ਮਾਰਚ 2025 ਨੂੰ 13 ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਣੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਹ ਅੱਠਵਾਂ ਵਿਆਹ ਮਹਾਂ ਉਤਸਵ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਦਾਣਾ ਮੰਡੀ ਬੁਢਲਾਡਾ ਵਿੱਚ ਕੀਤਾ ਜਾ ਰਿਹਾ ਹੈ ਜਿਸ ਵਿਚ 13 ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਣੇ ਹਨ। ਇਸ ਸਬੰਧੀ ਅੱਜ ਜੋ ਇਸ਼ਤਿਹਾਰ ਚਾਰ ਵਿਸ਼ੇਸ਼ ਔਰਤਾਂ ਵਲੋਂ ਜਾਰੀ ਕੀਤੇ ਗਏ,ਉਸ ਵਿੱਚ ਬਲਬੀਰ ਕੌਰ ਪਤਨੀ ਮਨਜੀਤ ਸਿੰਘ ਅਸਟ੍ਰੇਲੀਆ ਨਿਵਾਸੀ, ਬਲਬੀਰ ਕੌਰ ਪਤਨੀ ਸਵ: ਗੁਰਬਚਨ ਸਿੰਘ ਅਨੇਜਾ, ਮਨਿੰਦਰ ਕੌਰ ਪਤਨੀ ਸਵ ਰਣਬੀਰ ਸਿੰਘ ਭਲਵਾਨ ਅਤੇ ਸਿਮੀ ਗਰੋਵਰ ਪਤਨੀ ਰਾਜੇਸ਼ ਕੁਮਾਰ ਰਤੀਆ ਸ਼ਾਮਲ ਸਨ। ਈ ਓ ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਲੋੜਵੰਦ ਪਰਿਵਾਰ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਣੀ ਜ਼ਰੂਰੀ ਹੈ ।ਇਹਨਾਂ ਬੱਚੀਆਂ ਨੂੰ ਵਿਆਹ ਮੌਕੇ ਸਾਰਾ ਲੋੜੀਂਦਾ ਘਰੇਲੂ ਸਮਾਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਵਲੋਂ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ਼ ਕੀਤੇ ਜਾਂਦੇ ਹਨ। ਦਾਨੀ ਸੱਜਣਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਕਿ ਇਹ ਬਹੁਤ ਭਲਾਈ ਵਾਲਾ ਕਾਰਜ ਹੈ। ਅਸਟ੍ਰੇਲੀਆ ਨਿਵਾਸੀ ਬਲਬੀਰ ਕੌਰ ਵਲੋਂ ਇਸ ਸ਼ੁਭ ਅਵਸਰ ਤੇ ਸੰਸਥਾ ਨੂੰ ਡੇਢ ਲੱਖ ਰੁਪਏ ਸਹਾਇਤਾ ਦਿੱਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਜੀਤ ਸਿੰਘ ਛੱਤਵਾਲ,ਸੁਖਦਰਸ਼ਨ ਸਿੰਘ ਕੁਲਾਨਾ, ਅਮਨਪ੍ਰੀਤ ਸਿੰਘ ਅਨੇਜਾ,ਰਜਿੰਦਰ ਵਰਮਾ, ਰਾਜੇਸ਼ ਕੁਮਾਰ, ਮਿਸਤਰੀ ਮਿੱਠੂ ਸਿੰਘ, ਮਨਜਿੰਦਰ ਸਿੰਘ ਬੱਤਰਾ, ਰਾਮਦੇਵ ਸ਼ਰਮਾ,ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਹਰਭਜਨ ਸਿੰਘ ਜਵੈਲਰਜ਼, ਸੁਰਿੰਦਰ ਤਨੇਜਾ, ਅਵਤਾਰ ਸਿੰਘ ਹੌਲਦਾਰ, ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
