ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨੇ ਲੋਕਾਂ ਦੇ ਭਲਾਈ ਕਮਾਂ ਦਾ ਭੀੜਾਂ ਚੁੱਕਿਆ

0
62

ਬੁਢਲਾਡਾ ਜੂਨ28 (ਸਾਰਾ ਯਹਾ/ਅਮਨ ਮਹਿਤਾ )ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ,ਲੋਕਾ ਦੇ ਭਲਾਈ ਕਮਾਂ ਦਾ ਭੀੜਾਂ ਚੁੱਕਿਆ ਅਜ ਮਾਤਾ ਗੁਜਰੀ ਜੀ ਸੰਸਥਾਂ ਦੇ ਦਫਤਰ ਵਿਚ ਜਰੂਰਤ ਮੰਦਾ ਔਰਤਾਂ ਨੂੰ ਸੂਟ ਦਿਤੇ ਗਏ ਇਸ ਸਮੇਂ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ,ਮਾਸਟਰ ਕੁਲਵੰਤ ਸਿੰਘ,ਰਜਿੰਦਰ ਵਰਮਾ ,ਨੱਥਾ ਸਿੰਘ ਹਾਜਰ ਸਨ।ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਦਾਨੀਆਂ ਦੇ ਸਹਿਯੋਗਨਾਲ ਲਾਈਨੋ ਪਾਰ ਜਿਸ ਲੋੜਵੰਦ ਦੇ ਕਮਰੇ ਦੀ ਛੱਤ ਗਿਰ ਗਈ ਸੀ, ਉਸ ਦਾ ਕੰਮ ਪਰਮਾਤਮਾ ਦੇ ਅਸ਼ੀਰਵਾਦ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨੇਕੀ ਫਾਉਂਡੇਸ਼ਨ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਕਮਰੇ ਨਾਲ ਰਸੋਈ ਵੀ ਬਣਾ ਕੇ ਦਿੱਤੀ ਜਾ ਰਹੀ ਹੈ ਜਿਸ ਵਿੱਚ ਲੋੜਵੰਦ ਪਰਿਵਾਰ ਵੱਲੋਂ ਵੀ ਸਮਰਥਾ ਅਨੁਸਾਰ ਹਿੱਸਾ ਪਾ ਰਹੇ ਹਨ। ਬੁਢਲਾਡਾ ਦੀਆਂ ਸਮਾਜਸੇਵੀ ਸੰਸਥਾਵਾਂ ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾ ਕਰ ਰਹੀਆਂ ਹਨ।  ਸੰਸਥਾਵਾਂ ਦੇ ਮੈਂਬਰ ਅਤੇ ਵਾਰਡ ਨ: 7 . ਐੱਮ ਸੀ. ਸ੍ ਰਘਬੀਰ ਸਿੰਘ ਚਹਿਲ ਵੀ ਇਸ ਕੰਮ ਵਿਚ ਸਹਿਯੋਗ ਦੇ ਰਹੇ ਹਨ। ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕ ਡਾਊਨ ਦੌਰਾਨ ਲੰਗਰ ਅਤੇ ਰਾਸ਼ਨ ਸੇਵਾ ਕੀਤੀ ਗਈ ਇਸ ਦੇ ਨਾਲ ਹੀ ਇੱਕ ਬਹੁਤ ਹੀ ਲੋੜਵੰਦ ਵਿਕਲਾਂਗ ਪਤੀ ਪਤਨੀ ਦਾ ਮਕਾਨ ਹੋਰ ਸੰਸਥਾਵਾਂ ਅਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਬਣਾ ਕੇ ਉਸ ਦੇ ਸਪੁਰਦ ਕੀਤਾ।  ਸਾਦੇ ਸਮਾਗਮ ਵਿੱਚ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਕੇ ਕਿਰਾਏ ਵਾਲੇ ਮਕਾਨ ਵਿੱਚੋਂ ਉੱਸ ਸਮਾਨ ਲਿਆ ਕੇ ਨਵੇਂ ਮਕਾਨ ਵਿੱਚ ਬਿਠਾਇਆ। ਜਿੱਸ ਦਾ ਬਕਾਇਆ ਕਰਾਇਆ ਵੀ ਸੰਸਥਾ ਅਤੇ ਦਾਨੀ ਸੱਜਣਾਂ ਨੇ ਦਿੱਤਾ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਪ੍ਰਧਾਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ  ਬੁਢਲਾਡਾ ਨੇ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਬੇਨਤੀ ਕੀਤੀ ਕਿ  ਵੱਧ ਤੋਂ ਵੱਧ ਸੰਸਥਾ ਦਾ ਸਹਿਯੋਗ ਕੀਤਾ ਜਾਵੇ।

LEAVE A REPLY

Please enter your comment!
Please enter your name here