ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨੂੰ 51000ਦਾ ਚੇਕ ਦਾਨ ਵਜੋਂ ਦਿਤਾ ਬੁਢਲਾਡਾ ਜੂਨ20()

0
107

ਬੁਢਲਾਡਾ 20, ਜੂਨ (ਸਾਰਾ ਯਹਾ/ ਅਮਨ ਮਹਿਤਾ) : ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋਕ ਡਾਊਨ ਦੋਰਾਨ ਲੰਗਰ ਸੇਵਾ, ਸੁੱਕਾ ਰਾਸ਼ਨ ਸੇਵਾ, ਵਿਕਲਾਂਗ ਗਰੀਬ ਦਾ ਮਕਾਨ ਆਦਿ ਮਹਾਨ ਕਾਰਜਾਂ ਨੂੰ ਦੇਖਦੇ ਹੋਏ ਅਤੇ ਮਹੀਨਾਵਾਰ ਫੰਡ ਦੀ ਘੱਟ ਪਾ੍ਪਤੀ ਦੇ ਬਾਵਜੂਦ ਸੰਸਥਾ ਦੇ ਕਾਰਡਾਂ ਵਾਲੇ ਲੋੜਵੰਦ 200 ਪਰਿਵਾਰਾਂ ਨੂੰ ਰੈਗੂਲਰ ਰਾਸ਼ਨ ਸੇਵਾ ਦੇਣ ਕਾਰਣ ਸੰਸਥਾ ਸਰਗਰਮ ਸਮਾਜ ਸੇਵੀ ਮੈਂਬਰ ਸ੍ ਜਸਵਿੰਦਰ ਸਿੰਘ ਜੀ ( ਮੈਂ: ਨਥਾ ਸਿੰਘ ਅੰਗਰੇਜ਼ ਸਿੰਘ ਕਮਿਸ਼ਨ ਇਜੇਂਟ) ਵਲੋਂ ਅੱਜ 20 ਜੂਨ ਨੂੰ, 51000 ਰੁਪਏ ( ਇਕਵੰਜਾ ਹਜ਼ਾਰ) ਦਾ ਚੈਕ ਸੰਸਥਾ ਨੂੰ ਦਿੱਤਾ ਹੈ।  । ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦਾਨ ਦੇਣ ਵਾਲੇ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਕੀਤਾ ਜਾਵੇ ਕਿ ਇਹ ਸੰਸਥਾ ਲੋਕ ਦੇ ਭਲਾਈ ਦੇ ਕੰਮ ਵਿੱਚ ਜਿਵੇਂ ਲੜਕੀਆਂ ਦੀ ਸ਼ਾਦੀ,ਬਿਮਾਰੀ ਦਾ ਇਲਾਜ਼,ਗਰੀਬਾ ਨੂੰ ਮਕਾਨ ਬਣਾ ਕੇ ਦੇਣਾ ,ਐਨੇ ਹੀ ਕਮ ਕਰਦੇ ਹਨ ਜੋ ਕੇ ਵਿਵਰਣ ਨਹੀਂ ਕੀਤਾ ਜਾ ਸਕਦਾ।

LEAVE A REPLY

Please enter your comment!
Please enter your name here