
ਬੁਢਲਾਡਾ 19 ਜੁਲਾਈ(ਅਮਨ ਮਹਿਤਾ): ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਬੁਢਲਾਡਾ ਦੇ ਮੈਂਬਰਾਂ ਵਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਬੀਰੇਵਾਲਾ ਡੋਗਰਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਅਤੇ ਸ਼ਹੀਦੀ ਤੇ ਮਾਣ ਮਹਿਸੂਸ ਕੀਤਾ। ਦੋਹਾਂ ਸੰਸਥਾਵਾਂ ਵਲੋਂ ਪਰਿਵਾਰ ਨੂੰ ਸਿਰੋਪਾਓ ਅਤੇ ਸ਼ਹੀਦ ਗੁਰਤੇਜ ਸਿੰਘ ਯਾਦਗਾਰੀ ਚਿਂਨ੍ਹ ਭੇਟ ਕੀਤਾ। ਇਸ ਮੌਕੇ ਸੰਸਥਾਵਾਂ ਦੇ ਮੈਂਬਰ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਅਮਨਪਰੀਤ ਸਿੰਘ ਅਨੇਜਾ, ਜਸਵਿੰਦਰ ਸਿੰਘ ਆੜਤੀ, ਵੇਦ ਕਾਠ, ਮਾ: ਰਘੂਨਾਥ ਸਿੰਗਲਾ, ਇੰਦਰ ਸੈਨ,ਅਮਰ ਨਾਥ, ਮਾ: ਕੁਲਵੰਤ ਸਿੰਘ, ਹੌਲਦਾਰ ਅਵਤਾਰ ਸਿੰਘ, ਦਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਮਲਹੋਤਰਾ,ਬਲਜਿੰਦਰ ਸ਼ਰਮਾਂ, ਕੁਲਦੀਪ ਸਿੰਘ ਚਹਿਲ, ਨਰੇਸ਼ ਕੁਮਾਰ, ਨਥਾ ਸਿੰਘ, ਤਜਿੰਦਰ ਸਿੰਗਲਾ ਹਾਜ਼ਰ ਸਨ।ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸ਼ਹੀਦ ਗੁਰਤੇਜ ਸਿੰਘ ਦੇ ਨਾਮ ਤੇ ਛੇਤੀ ਹੀ ਇੱਕ ਸਲਾਈ ਸੇਂਟਰ ਖੋਲਣ ਦਾ ਵੀ ਫੈਸਲਾ ਕੀਤਾ।
