ਬੁਢਲਾਡਾ 25 ਜੂਨ (ਸਾਰਾ ਯਹਾ/ਅਮਨ ਮਹਿਤਾ) : ਮਾਨਸਾ ਜਿਲ੍ਹੇ ਅੰਦਰ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਮੈਬਰਾਂ ਦੀਆਂ ਨਾਮਜਦਗੀਆਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹੇ ਦੀਆਂ 7 ਮਾਰਕਿਟ ਕਮੇਟੀਆਂ ਮਾਨਸਾ, ਭੀਖੀ, ਬੁਢਲਾਡਾ, ਬੋਹਾ, ਬਰੇਟਾ, ਸਰਦੂਲਗੜ੍ਹ, ਝੂਨੀਰ ਦੀਆਂ ਨਾਮਜਦਗੀਆਂ ਦੀ ਸੂਚੀ ਅੰਤਿਮ ਚਰਨ ਵਿੱਚ ਹੈ ਜ਼ੋ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੋੜ ਨਾਲ ਸੰਬੰਧਤ ਮਾਰਕਿਟ ਕਮੇਟੀਆਂ ਦਾ ਐਲਾਨ ਵੀ ਇਨ੍ਹਾਂ ਨਾਲ ਹੋ ਸਕਦਾ ਹੈ। ਬੁਢਲਾਡਾ ਹਲਕੇ ਵਿੱਚ ਚੇਅਰਮੈਨੀਆਂ ਦੀ ਦੌੜ ਵਿੱਚ ਚੇਅਰਮੈਨ ਵਜੋਂ ਗੁਰਸ਼ਰਨ ਸਿੰਘ ਮਾਖਾ, ਤੀਰਥ ਸਿੰਘ ਸਵੀਟੀ, ਹਰਬੰਸ ਸਿੰਘ ਖਿੱਪਲ, ਖੇਮ ਸਿੰਘ ਜਟਾਣਾ, ਦਿਲਬਾਗ ਸਿੰਘ ਗੱਗੀ, ਬੋਹਾ ਮਾਰਕਿਟ ਕਮੇਟੀ ਲਈ ਸਰਪੰਚ ਜਗਦੇਵ ਸਿੰਘ ਜ਼ੋਈਆ, ਨੰਬਰਦਾਰ ਬਲਵਿੰਦਰ ਸਿੰਘ ਸੈਦੇਵਾਲਾ, ਬਰੇਟਾ ਮਾਰਕਿਟ ਕਮੇਟੀ ਲਈ ਕੁਲਵੰਤ ਰਾਏ ਸਿੰਗਲਾ, ਸਵਰਨ ਸਿੰਘ ਖੁਡਾਲ, ਮੇਹਰ ਚੰਦ ਖੰਨਾ ਆਦਿ ਦੋੜ ਵਿੱਚ ਹਨ। ਸਿਆਸੀ ਹਲਕਿਆਂ ਅਨੁਸਾਰ ਸਭ ਤੋਂ ਮਜਬੂਤ ਦਾਅਵੇਦਾਰੀ ਮੁੱਖ ਮੰਤਰੀ ਪੰਜਾਬ ਦੇ ਸਪੁੱਤਰ ਜੁਗਰਾਜ ਰਣਇੰਦਰ ਸਿੰਘ ਦੀ ਟੀਮ ਦੇ ਮੈਬਰ ਗੁਰਸ਼ਰਨ ਸਿੰਘ ਮਾਖਾ, ਜਗਦੇਵ ਸਿੰਘ ਜ਼ੋਈਆ, ਕੁਲਵੰਤ ਰਾਏ ਸਿੰਗਲਾ ਦਾ ਹੱਥ ਉੱਪਰ ਦੱਸਿਆ ਜਾ ਰਿਹਾ ਹੈ। ਚੇਅਰਮੈਨੀਆਂ ਦੇ ਐਲਾਨ ਦੀ ਉਡੀਕ ਵਿੱਚ ਹਲਕੇ ਦੇ ਟਕਸਾਲੀ ਕਾਗਰਸੀ ਪੱਬਾਂ ਭਾਰ ਨਜਰ ਆ ਰਹੇ ਹਨ।