
ਮਾਨਸਾ 30 ਜਨਵਰੀ (ਸਾਰਾ ਯਹਾਂ /ਮੁੱਖ ਸੰਪਾਦਕ) ਸਾਬਕਾ ਮੰਤਰੀ ਸਵ: ਸ਼ੇਰ ਸਿੰਘ ਗਾਗੋਵਾਲ ਦੇ ਪੋਤੇ ਅਤੇ ਮੈਂਬਰ ਜਿਲ੍ਹਾ ਪ੍ਰੀਸ਼ਦ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਅੱਜ ਨਗਰ ਕੋਂਸਲ ਦੇ ਉਮੀਦਵਾਰਾਂ ਦੀਆਂ ਟਿਕਟਾਂ ਲੈਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ। ਗਾਗੋਵਾਲ ਸਮਰਥਕਾਂ ਨੂੰ ਸ਼ਹਿਰ ਦੇ 27 ਵਾਰਡਾਂ ਵਿੱਚ ਟਿਕਟਾਂ ਦੇਣ ਲਈ ਪਾਰਟੀ ਹਾਈ-ਕਮਾਂਡ ਵੱਲੋਂ ਪਹਿਲੀ ਦਿੱਤੀ ਗਈ। ਜਿਸ ਕਰਕੇ ਉਨ੍ਹਾਂ ਦਾ ਰਿਕਟਾਂ ਦੀ ਵੰਡ ਵਿੱਚ ਬੋਲਬਾਲਾ ਰਿਹਾ। ਪਹਿਲੀ ਵਾਰ ਹੋਇਆ ਹੈ ਕਿ ਇੱਕ ਟਕਸਾਲੀ ਧੜੇ ਨੂੰ ਇਨ੍ਹੀ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਫਾਦਾਰਾਂ ਨੂੰ ਟਿਕਟਾਂ ਮਿਲਣੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਆਪਣੇ ਸਮਰਥਕਾਂ ਨਾਲ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ। ਮਾਈਕਲ ਨੇ ਕਿਹਾ ਕਿ ਕਾਂਗਰਸ ਦੀਆਂ ਨਗਰ ਕੋਂਸਲ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦੇਵੇਗੀ ਅਤੇ ਨਗਰ ਕੋਂਸਲ ਨੂੰ ਕਾਂਗਰਸ ਸਰਕਾਰ ਗ੍ਰਾਂਟਾ ਦੇ ਕੇ ਸ਼ਹਿਰ ਮਾਨਸਾ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰੇਗੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਮੀਦਵਾਰ

ਜਿੱਤ ਕੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰਨਗੇ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਮੈਂਬਰ ਰਾਘਵ ਸਿੰਗਲਾ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ, ਕਮਲਪ੍ਰੀਤ ਚੂਨੀਆ, ਅਮ੍ਰਿਤਪਾਲ ਕੂਕਾ, ਸਾਬਕਾ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਮਨਜੀਤ ਸਿੰਘ ਰਾਣਾ, ਪਵਨ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਫੋਟੋ: ਆਪਣੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮਾਈਕਲ ਗਾਗੋਵਾਲ।

