(ਸਾਰਾ ਯਹਾਂ/ ਮੁੱਖ ਸੰਪਾਦਕ) : ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਮਾਂ ਦਿਵਸ ਮੌਕੇ ਮੈਡਮ ਹੇਮਾਂ ਗੁਪਤਾ ਦੀ ਅਗਵਾਈ ਹੇਠ 25 ਕਿਲੋਮੀਟਰ ਦੀ ਸਾਇਕਲ ਰਾਈਡ ਲਗਾਈ ਗਈ।ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਅੱਜ ਮਾਨਸਾ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਭਾਈ ਬਹਿਲੋ ਜੀ ਫੱਫੜੇ ਭਾਈਕੇ ਦੀ ਪੱਚੀ ਕਿਲੋਮੀਟਰ ਦੀ ਸਾਇਕਲ ਰਾਈਡ ਲਗਾਈ ਗਈ ਹੈ ਅਤੇ ਇਹ ਰਾਈਡ ਮਾਂ ਦਿਵਸ ਨੂੰ ਸਮਰਪਿਤ ਕੀਤੀ ਹੈ।
ਅੱਜ ਦੀ ਰਾਈਡ ਦੀ ਅਗਵਾਈ ਕਰਦਿਆਂ ਮੈਡਮ ਹੇਮਾਂ ਗੁਪਤਾ ਨੇ ਕਿਹਾ ਕਿ ਇਹ ਰਾਈਡ ਉਹਨਾਂ ਮਾਵਾਂ ਨੂੰ ਸਮਰਪਿਤ ਕੀਤੀ ਹੈ ਜਿਹੜੀਆਂ ਨੌਂ ਮਹੀਨੇ ਬੱਚੇ ਨੂੰ ਕੁੱਖ ਵਿੱਚ ਰੱਖ ਕੇ ਜਨਮ ਦਿੰਦਿਆਂ ਹਨ ਅਤੇ ਹਰ ਦਿਨ ਬੱਚਿਆਂ ਦੀ ਸੁੱਖ ਮੰਗਦੀਆਂ ਹਨ ਮਾਵਾਂ ਆਪ ਖਾਣ ਤੋਂ ਪਹਿਲਾਂ ਬੱਚਿਆਂ ਨੂੰ ਖਵਾਉਂਦੀਆ ਹਨ ਪਰ ਅੱਜ ਦੇ ਇਸ ਕਲਯੁੱਗ ਵਿੱਚ ਬੱਚੇ ਬਜ਼ੁਰਗਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਹੇ ਹਨ ਜਦ ਕਿ ਉਹਨਾਂ ਦੀ ਜ਼ਿਮੇਵਾਰੀ ਬਣਦੀ ਹੈ ਕਿ ਬਜ਼ੁਰਗ ਹੋਏ ਮਾਪਿਆਂ ਦੀ ਸਾਂਭ ਸੰਭਾਲ ਕਰਨ।
ਰਮਨ ਗੁਪਤਾ ਨੇ ਕਿਹਾ ਕਿ ਮਾਂ ਬਾਪ ਦਾ ਸਤਿਕਾਰ ਕਰਨਾ ਹਰੇਕ ਬੱਚੇ ਦਾ ਮੁਢਲਾ ਫਰਜ਼ ਹੈ ਅਤੇ ਅਜਿਹੇ ਦਿਨ ਮਣਾਉਣ ਦਾ ਮਕਸਦ ਵੀ ਬੱਚਿਆਂ ਨੂੰ ਉਨ੍ਹਾਂ ਦੀਆਂ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਤੋਂ ਜਾਨੂੰ ਕਰਵਾਉਣਾ ਹੈ।
ਇਸ ਮੌਕੇ ਸੰਜੀਵ ਪਿੰਕਾਂ,ਕਿ੍ਸ਼ਨ ਗਰਗ, ਸੰਜੀਵ ਕੁਮਾਰ, ਜਗਤ ਰਾਮ ਗਰਗ, ਰਮਨ ਗੁਪਤਾ,ਰਾਧੇ ਸ਼ਿਆਮ ਸੁਰਿੰਦਰ ਬਾਂਸਲ, ਹੇਮਾਂ ਗੁਪਤਾ ਸਮੇਤ ਮੈਂਬਰ ਹਾਜ਼ਰ ਸਨ।