*ਮਾਂ ਦਾ ਦੁੱਧ ਬੱਚੇ ਲਈ ਵਰਦਾਨ *

0
15

ਮਾਨਸਾ, 8 ਅਗਸਤ(ਸਾਰਾ ਯਹਾਂ/ਚਨਾਂਦੀਪ ਔਲਖ )

ਸਮਾਜਿਕ ਸੁਰੱਖਿਆ  ਇਸਤਰੀ ਅਤੇ ਬਾਲ ਵਿਕਾਸ ਵਿਭਾਗ (ਪੰਜਾਬ) ਦੀਆਂ ਹਦਾਇਤਾਂ ਅਨੁਸਾਰ ਬਾਲ ਵਿਕਾਸ ਅਫਸਰ ਮਾਨਸਾ ਸੀ.ਡੀ.ਪੀ.ਓ. ਸ਼੍ਰੀਮਤੀ ਹਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਵਾਰਡ ਨੰ. 3, ਸੈਂਟਰ ਨੰ. 139, ਮਾਨਸਾ ਵਿਖੇ ਮਾਂ ਦੇ ਦੁੱਧਦੀ ਮਹੱਤਤਾ ਬਾਰੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ।

          ਇਸ ਸਮੇਂ ਸਰਕਲ ਸੁਪਰਵਾਈਜਰ ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਧ ਤੋਂ ਵੱਧ ਮਾਂਵਾ ਨੂੰ ਜਾਗਰੂਕ ਕੀਤਾ ਜਾਵੇਗਾ। ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਹੀ ਦੁੱਧ ਪਿਲਾਉਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਗੁੜਤੀ ਨਹੀਂ ਦੇਣੀ ਚਾਹੀਦੀ, ਕਿਉਂਕਿ ਮਾਂ ਦਾ ਦੁੱਧ ਹੀ ਬੱਚੇ ਲਈ ਅੰਮ੍ਰਿਤ ਹੈ। ਇਸ ਸਮੇਂ ਆਸ਼ਾ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੋਂ ਇਲਾਵਾਂ ਆਂਗਣਵਾੜੀ ਵਰਕਰ ਪਿੰਕੀ ਰਾਣੀ, ਬੰਮੀ ਰਾਣੀ, ਮੀਨੂੰ ਰਾਣੀ, ਅਵਿਨਾਸ਼ ਕੌਰ, ਕੁਲਜੀਤ ਕੌਰ ਅਤੇ ਹੈਲਪਰ ਮੀਨਾ ਰਾਣੀ ਅਤੇ ਰਣਜੀਤ ਕੌਰ ਵੀ ਹਾਜਰ ਸਨ। ਆਸ਼ਾ ਵਰਕਰਾਂ ਸੁਖਪਾਲ ਕੌਰ, ਲਖਵਿੰਦਰ ਕੌਰ, ਮੁਖਤਿਆਰ ਕੌਰ, ਰੌਸ਼ਨੀ ਰਾਣੀ ਹਾਜਰ ਸਨ।

LEAVE A REPLY

Please enter your comment!
Please enter your name here