ਮਾਨਸਾ, 27 ਸਤੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਮਾਨਸਾ ਸਾਇਕਲ ਗਰੁੱਪ ਦੇ 4 ਮੈਂਬਰਾਂ ਸੰਜੀਵ ਪਿੰਕਾ ਅਨਿਲ ਸੇਠੀ ਪਰਵੀਨ ਟੋਨੀ ਸ਼ਰਮਾ ਅਤੇ ਰਜੇਸ਼ ਦਿਵੇਦੀ ਨੇ ਮਹੀਨਾਵਾਰ ਸਾਇਕਲ ਰਾਈਡ ਜਿਸ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਰਾਜਾਂ ਦੇ 700 ਤੋਂ ਵੱਧ ਸਾਇਕਲਿਸਟ ਹਿੱਸਾ ਲੈ ਰਹੇ ਹਨ ਦੇ 13ਵੇਂ ਦਿਨ ਮਾਨਸਾ ਤੋਂ ਰਾਮਪੁਰਾ ਅਤੇ ਵਾਪਸ ਮਾਨਸਾ ਤੱਕ 102.32 ਕਿਲੋਮੀਟਰ ਸਾਇਕਲਿੰਗ ਕੀਤੀ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਕਰੀਬ 10 ਮੈਂਬਰਾਂ ਨੇ ਇਸ ਰਾਈਡ ਵਿੱਚ ਹਿੱਸਾ ਲਿਆ ਹੈ ਅਤੇ ਹਰ ਰੋਜ਼ ਸਾਇਕਲਿੰਗ ਕਰ ਰਹੇ ਹਨ ਇਸ ਰਾਈਡ ਵਿੱਚ ਹਰ ਰੋਜ਼ ਘੱਟੋ ਘੱਟ 20 ਕਿਲੋਮੀਟਰ ਸਾਇਕਲ ਚਲਾਉਣਾ ਹੈ ਅਤੇ ਵੱਧ ਤੋਂ ਵੱਧ 50 ਕਿਲੋਮੀਟਰ ਸਾਇਕਲ ਚਲਾਇਆ ਜਾ ਸਕਦਾ ਹੈ। ਮਹੀਨੇ ਵਿੱਚ ਘੱਟੋ ਘੱਟ 20 ਦਿਨ ਸਾਇਕਲਿੰਗ ਕਰਕੇ 500 ਕਿਲੋਮੀਟਰ 750 ਕਿਲੋਮੀਟਰ ਜਾਂ 1000 ਕਿਲੋਮੀਟਰ ਸਾਇਕਲਿੰਗ ਕਰਨੀ ਹੈ ਜੇਤੂਆਂ ਨੂੰ ਸਿਲਵਰ ਅਤੇ ਗੋਲਡ ਮੈਡਲ ਦਿੱਤੇ ਜਾਣਗੇ। ਹਰ 6 ਦਿਨਾਂ ਵਿੱਚ ਇੱਕ ਫਰੀ ਰਾਈਡ ਲਗਾਈ ਜਾ ਸਕਦੀ ਹੈ ਇਸੇ ਤਹਿਤ ਅੱਜ ਦੀ ਰਾਈਡ ਲਗਾਈ ਗਈ ਹੈ।
ਪਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਅਜਿਹੀਆਂ ਰਾਈਡਾਂ ਦਾ ਮਕਸਦ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਸਾਇਕਲ ਚਲਾਉਣ ਲੱਗ ਪੈਣ। ਉਹਨਾਂ ਦੱਸਿਆ ਕਿ ਰਾਮਪੁਰਾ ਫੂਲ ਵਿਖੇ ਰਾਮਪੁਰਾ ਸਾਇਕਲ ਗਰੁੱਪ ਦੇ ਮੈਂਬਰਾਂ ਅਜੀਤ ਕੁਮਾਰ ਅਤੇ ਜਤਿੰਦਰ ਕੁਮਾਰ ਨੇ ਗਰੁੱਪ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਅਜੀਤ ਕੁਮਾਰ ਨੇ ਕਿਹਾ ਕਿ ਇਸ ਤਰਾਂ ਦੀਆਂ ਰਾਈਡਾਂ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ।ਇਸ ਮੌਕੇ ਸੰਜੀਵ ਪਿੰਕਾ ਅਨਿਲ ਸੇਠੀ ਪਰਵੀਨ ਟੋਨੀ ਸ਼ਰਮਾ ਰਜੇਸ਼ ਦਿਵੇਦੀ ਅਜੀਤ ਕੁਮਾਰ ਅਤੇ ਜਤਿੰਦਰ ਕੁਮਾਰ ਹਾਜਰ ਸਨ।