ਮਹਿਲਾ ਕੈਦੀਆਂ ਦੀ ਮਾਹਵਾਰੀ ਸਬੰਧੀ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਵਿਲੱਖਣ ਅਤੇ ਨੇਕ ਉਪਰਾਲਾ

0
28

ਚੰਡੀਗੜ•, 10 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਹਿਲਾ ਕੈਦੀਆਂ ਨੂੰ ਮਾਹਵਾਰੀ ਸਬੰਧੀ ਸਵੱਛਤਾ ਪ੍ਰਤੀ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਜੇਲ•ਾਂ ਜਿੱਥੇ ਮਹਿਲਾ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਵਿੱਚ ਸੈਨੇਟਰੀ ਨੈਪਕਿਨ ਵੰਡੇ ਗਏ।
ਇਹ ਨੇਕ ਪਹਿਲ ਲੁਧਿਆਣਾ ਦੇ ਸ੍ਰੀਮਤੀ ਅਮਨਪ੍ਰੀਤ, ਆਈਆਰਐਸ ਦੁਆਰਾ ਕੀਤੀ ਗਈ  ਜੋ ਇਸ ਵੇਲੇ ਨਵੀਂ ਦਿੱਲੀ ਵਿਖੇ ਸੰਯੁਕਤ ਕਮਿਸ਼ਨਰ, ਆਮਦਨ ਕਰ ਵਜੋਂ ਤਾਇਨਾਤ ਹਨ। ਇਹ ਕਾਰਜ ਪ੍ਰਿਆਲ ਭਾਰਦਵਾਜ ਦੁਆਰਾ ਚਲਾਈ ਜਾ ਰਹੀ ਐਨਜੀਓ ਸੰਗਿਨੀ ਸਹੇਲੀ ਦੀ ਸਹਾਇਤਾ ਨਾਲ ਪੂਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ• ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀਮਤੀ ਅਮਨਪ੍ਰੀਤ ਵੱਲੋਂ ਕੀਤੀ ਗਈ ਇਸ ਵਿਲੱਖਣ ਅਤੇ ਨੇਕ ਪਹਿਲ ਦਾ ਉਦੇਸ਼ ਕਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿ ਰਹੀਆਂ ਪ੍ਰਵਾਸੀ, ਲੋੜਵੰਦ ਅਤੇ ਗਰੀਬ ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡਣਾ ਹੈ।
ਸ੍ਰੀਮਤੀ ਅਮਨਪ੍ਰੀਤ ਨੇ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਏ.ਡੀ.ਜੀ.ਪੀ. ਜੇਲ•ਾਂ, ਪੰਜਾਬ ਆਈ.ਪੀ.ਐਸ ਪ੍ਰਵੀਨ ਕੇ. ਸਿਨਹਾ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ । ਉਨ•ਾਂ ਨੇ ਸੈਨੇਟਰੀ ਨੈਪਕਿਨ ਦੀ ਸਮੇਂ ਸਿਰ ਵੰਡ ਅਤੇ ਸਰਗਰਮ ਸਹਿਯੋਗ ਲਈ ਪੰਜਾਬ ਜੇਲ• ਟ੍ਰੇਨਿੰਗ ਸਕੂਲ ਪਟਿਆਲਾ ਦੇ ਆਰ.ਕੇ. ਸ਼ਰਮਾ  ਅਤੇ ਮੁਕੇਸ਼ ਕੁਮਾਰ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।    
——–

LEAVE A REPLY

Please enter your comment!
Please enter your name here