
ਮਾਨਸਾ ਫਰਬਰੀ 22 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੀਤੇ ਦਿਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਹਾਰ ਕਾਰਨ ਆਪ ਦੀ ਦਿੱਲੀ ਲੀਡਰਸ਼ਿਪ ਵਿੱਚ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਨੇ ਕੀਤਾ ਵਿੱਕੀ ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਲੋਕ ਲੁਭਾਊ ਵਾਅਦੇ ਕੀਤੇ ਤੇ ਨਾਲ ਹੀ ਬੀਜੇਪੀ ਨੇ ਦਿੱਲੀ ਅੰਦਰ ਔਰਤਾਂ ਨੂੰ 25-25 ਸੌ ਰੁਪਏ ਦੇਣ ਦੀ ਗੱਲ ਕਹੀ ਬੇਸ਼ੱਕ ਅਜੇ ਦਿੱਲੀ ਦੀ ਪਹਿਲੀ ਕੈਬਨਿਟ ਮੀਟਿੰਗ ਹੋਈ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਬੀਜੇਪੀ ਵੱਲੋ ਮਹਿਲਾਵਾਂ ਨਾਲ ਕੀਤੇ 25ਸੌ ਰੁਪਏ ਵਾਲੇ ਵਾਅਦੇ ਨੂੰ ਪੂਰਾ ਕਰਨ ਦੀ ਦੁਹਾਈ ਪਾ ਰਹੇ ਹਨ ਪਰ ਇਧਰ ਪੰਜਾਬ ਅੰਦਰ ਪਿਛਲੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਇਕ ਹਜ਼ਾਰ ਵਾਲਾ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਵਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਪ੍ਰਤੀ ਦੋਹਰਾ ਚੇਹਰਾ ਅਪਣਾਇਆ ਹੈ ਉਹਨਾਂ ਕਿਹਾ ਕਿ ਆਪ ਲੀਡਰਸ਼ਿਪ ਨੂੰ ਜੇਕਰ ਦਿੱਲੀ ਦੀਆਂ ਮਹਿਲਾਵਾਂ ਦੀ ਐਨੀ ਚਿੰਤਾ ਹੈ ਤਾ ਦੂਜੇ ਪਾਸੇ ਪੰਜਾਬ ਵਿਚ ਆਪਣੀ ਸਰਕਾਰ ਨਾਲ ਰਾਬਤਾ ਕਰਕੇ ਜਲਦੀ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਵਾਵੇ ਵਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੀਜੇਪੀ ਨਾਲ ਹਮੇਸ਼ਾ ਸਿਰਫ ਬਿਆਨ ਬਾਜ਼ੀ ਵਾਲੀ ਰਾਜਨੀਤੀ ਕੀਤੀ ਹੈ ਇਹਨਾਂ ਹਮੇਸ਼ਾ ਬੀਜੇਪੀ ਦੀ ਬੀ ਟੀਮ ਬਣਕੇ ਪੰਜਾਬ ਦੇ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮਸਲੇ ਜਿਵੇ ਕਿਸਾਨੀ ਤੇ ਪਾਣੀਆਂ ਵਰਗੇ ਵੱਡੇ ਮਸਲਿਆਂ ਨੂੰ ਹੱਲ ਕਰਵਾਉਣ ਵਿਚ ਨਾਕਾਮ ਸਾਬਤ ਹੋਈ ਹੈ
