ਮਾਨਸਾ 24 ਮਈ(ਸਾਰਾ ਯਹਾਂ/ਬਿਊਰੋ ਨਿਊਜ਼)
ਮਹਾਤਮਾਂ ਬੁੱਧ ਟਰੱਸਟ ਮਾਨਸਾ ਵਲੋਂ ਮਹਾਤਮਾ ਬੁੱਧ ਦਾ ਜਨਮ ਉਤਸਵ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਮਨਾਇਆ ਗਿਆ।ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੀ ਧਾਰਮਿਕ ਸਖਸ਼ੀਅਤ ਦੇ ਜਨਮਦਿਨ ਮੌਕੇ ਅਹਿੰਸਾ ਅਤੇ ਸ਼ਾਂਤੀ ਦਾ ਵਿਵਹਾਰ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਬਿ੍ਰਜ ਲਾਲ ਗੋਠਵਾਲ ਨੇ ਦੱਸਿਆ ਕਿ ਮਹਾਤਮਾ ਬੁੱਧ ਦੀ ਵਿਚਾਰਧਾਰਾ ਗਿਆਨ ਦੇਣ ਦੀ ਵਿਚਾਰਧਾਰਾ ਹੈ ਇਸ ਤੋਂ ਪ੍ਰੇਰਿਤ ਹੁੰਦਿਆਂ ਮਹਾਤਮਾ ਬੁੱਧ ਬਾਲ ਵਿਦਿਆ ਕੇਂਦਰ ਮੁਫ਼ਤ ਟਿਉਸ਼ਨ ਸੈਂਟਰ ਵਜੋਂ ਕੰਮ ਕਰਦਾ ਹੈ ਅਤੇ ਸੰਸਥਾ ਵਲੋਂ ਬੱਚਿਆਂ ਨੂੰ ਮਹਾਤਮਾਂ ਬੁੱਧ ਵਲੋਂ ਦਰਸਾਏ ਮਾਰਗ ਤੇ ਚੱਲਦਿਆਂ ਪੜਾਈ ਸੰਬੰਧੀ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਰਜੇਸ਼ ਪੰਧੇਰ, ਸੁਰਿੰਦਰ ਲਾਲੀ, ਦਰਸ਼ਨ ਪਾਲ, ਰੂਪ ਚੰਦ ਤੋਗਰੀਆ,ਰੰਗੀ ਰਾਮ ਕੋਟਲੀ,ਸਪਿੰਦਰਦੀਪ ਸ਼ੈਰੀ ਸਮੇਤ ਮੈਂਬਰ ਹਾਜ਼ਰ ਸਨ