
ਬੁਢਲਾਡਾ 23 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਮਹਾਂਸ਼ਿਵਰਾਤਰੀ ਦੇ ਸ਼ੁੱਭ ਅਵਸਰ ਨੂੰ ਮੱਦੇ ਨਜਰ ਰੱਖਦਿਆ ਬ੍ਰਹਮਾ ਕੁਮਾਰੀਜ ਇਸ਼ਵਰੀਯ ਵਿਸ਼ਵ ਵਿਦਿਆਲਿਆ ਵੱਲੋਂ ਅੱਜ਼ ਸ਼ਹਿਰ ਚ ਸ਼ੋਭਾ ਯਾਤਰਾ ਕੱਢੀ ਗਈ। ਜਿਸ ਨੂੰ ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਸ਼ੋਭਾ ਯਾਤਰਾ ਓਮ ਸ਼ਾਂਤੀ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਮੁੱਖ ਬਾਜਾਰਾਂ ਵਿੱਚੋਂ ਹੁੰਦੇ ਹੋਏ ਭਵਨ ਵਿਖੇ ਸਮਾਪਤ ਹੋਈ। ਇਸ ਦੌਰਾਨ ਸ਼ਹਿਰ ਚ ਵੱਖ ਵੱਖ ਥਾਵਾਂ ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੋਕਾਂ ਵੱਲੋਂ ਲੰਗਰ ਲਗਾਏ ਗਏ। ਓਮ ਸ਼ਾਂਤੀ ਭਵਨ ਦੀ ਮੁੱਖੀ ਭੈਣ ਰਜਿੰਦਰ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾ ਦਾ ਮੁੱਖ ਮਕਸਦ ਪਰਮ ਪਿਤਾ ਪ੍ਰਮਾਤਮਾ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਧਰਮ ਨੂੰ ਹਾਨੀ ਪਹੁੰਚਦੀ ਹੈ ਤਾਂ ਉਸ ਸਮੇਂ ਪਰਮਾਤਮਾ ਦਾ ਅਵਤਾਰ ਹੁੰਦਾ ਹੈ। ਪਰਮਾਤਮਾ ਸ਼ਿਵ ਬਾਬਾ ਦੇ ਰੂਪ ਵਿੱਚ ਮਨੁੱਖ ਦਾ ਕਲਿਆਣ ਕਰਨ ਲਈ ਧਰਤੀ ਤੇ ਪਹੁੰਚ ਚੁੱਕੇ ਹਨ ਅੱਜ ਮਨੁੱਖ ਹੀ ਮਨੁੱਖਤਾ ਦਾ ਵੈਰੀ ਹੈ ਝੂਠ, ਫਰੇਬ, ਧੋਖਾਧੜੀ ਤੋਂ ਬਿਲਕੁੱਲ ਗੁਰੇਜ ਨਹੀਂ ਕਰਦਾ। ਜਿਸ ਕਾਰਨ ਮਨੁੱਖ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗ ਪਿਆ ਹੈ। ਜੇਕਰ ਮਨੁੱਖ ਅੱਜ਼ ਦੇ ਯੁਗ ਵਿੱਚ ਸ਼ਾਂਤੀ ਚਾਹੁੰਦਾ ਹੈ ਤਾਂ ਯੋਗ ਸਾਧਨਾ ਕਰਕੇ ਹੀ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਸ਼ੋਭਾ ਯਾਤਰਾ ਵਿੱਚ ਕਲਸ਼ ਲੈ ਕੇ ਵੱਡੀ ਗਿਣਤੀ ਔਰਤਾਂ ਨੇ ਘਰ ਘਰ ਸੁਨੇਹਾ ਦਿੱਤਾ। ਉਥੇ ਸ਼ੋਭਾ ਯਾਤਰਾ ਵਿੱਚ ਸਕੂਲੀ ਬੱਚਿਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਬਰੇਟਾ ਦੀ ਇੰਚਾਰਜ ਭੈਣ ਨੀਰੂ, ਐਡਵੋਕੇਟ ਮਦਨ ਲਾਲ, ਸਤੀਸ਼ ਗੋਇਲ, ਵਿਨੋਦ ਕੁਮਾਰ, ਚੰਦਰ ਭਾਨ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਰਾਮ ਲਾਲ, ਮਹਿੰਦਰਪਾਲ ਆਦਿ ਮੋਜ਼ੂਦ ਸਨ।
