
ਸੁਨਾਮ 24 ਮਈ (ਸਾਰਾ ਯਹਾ/ ਜੋਗਿੰਦਰ ਸੁਨਾਮ )ਸਥਾਨਕ ਅਨਾਜ ਮੰਡੀ ਵਿੱਚ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਆਪਸੀ ਤਾਲਮੇਲ ਨਾਲ ਸੀਜ਼ਨ ਕਾਫੀ ਵਧੀਆ ਤਰੀਕੇ ਨਾਲ ਨਪੇਰੇ ਚੜ੍ਹਿਆ ਇਸ ਸਬੰਧੀ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਸੋਨੀ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਸੰਕਟ ਦੇ ਵਿੱਚ ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਲਈ ਕਣਕ ਅਤੇ ਉਸ ਦੀ ਪੇਮੈਂਟ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰ ਕਰਵਾਈਆਂ ਗਈਆਂ ਅਤੇ ਕਿਸੇ ਵੀ ਵਰਗ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਇਸ ਮੌਕੇ ਮੁਨੀਸ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਨਾਲ਼ੇ ਸੀਜ਼ਨ ਦੇ ਵੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਮੈਡਮ ਦਾਮਨ ਥਿੰਦ ਬਾਜਵਾ ਦੇ ਯਤਨਾਂ ਸਦਕਾ ਮੰਡੀ ਦੇ ਵੀ ਕੰਮ ਵੱਡੇ ਪੱਧਰ ਤੇ ਕਰਵਾਏ ਜਾਣਗੇ ਤੇ ਲਗਾਤਾਰ ਕਾਰਵਾਈ ਵੀ ਜਾ ਰਹੇ ਹਨ
