ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

0
101

ਜਲੰਧਰ (ਸਾਰਾ ਯਹਾ/ ਬਿਊਰੋ ਰਿਪੋਰਟ): ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ। ਦਿੱਲੀ ਦੇ ਅਪੋਲੋ ਹਸਪਤਾਲ ‘ਚ ਉਨ੍ਹਾਂ ਨੇ ਦੁਪਹਿਰ ਕਰੀਬ 12:15 ਵਜੇ ਆਖਰੀ ਸਾਹ ਲਿਆ ਹੈ। ਚੰਚਲ ਪਿਛਲੇ 3 ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਚਹੇਤਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਚੰਚਲ ਨੇ ਅਨੇਕਾਂ ਸੁਪਰਹਿੱਟ ਭਜਨਾਂ ਦੇ ਨਾਲ-ਨਾਲ ਹਿੰਦੀ ਫ਼ਿਲਮਾਂ ‘ਚ ਵੀ ਗੀਤ ਗਾਏ ਸਨ। ਨੇਕਾਂ ਸੁਪਰਹਿੱਟ ਭਜਨਾਂ ਨਾਲ ਚੰਚਲ ਨੇ ਹਿੰਦੀ ਫ਼ਿਲਮਾਂ ‘ਚ ਕਈ ਗੀਤ ਵੀ ਗਾਏ ਹਨ। ਭਜਨ ਗਾਇਕੀ ‘ਚ ਚੰਚਲ ਇਕ ਖਾਸ ਸਥਾਨ ਰੱਖਦੇ ਸਨ। ਨਰਿੰਦਰ ਚੰਚਲ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਸ਼ਾਗਿਰਦ ਵਰੁਣ ਮਦਾਨ ਨੇ ਕੀਤੀ ਹੈ।

ਦੱਸਣਯੋਗ ਹੈ ਕਿ ਨਰਿੰਦਰ ਚੰਚਲਧਾਰਮਕ ਜਗਤ ਦੇ ਮੰਨੇ ਪ੍ਰਮੰਨੇ ਚਿਹਰੇ ਸਨ ਅਤੇ ਉਨ੍ਹਾਂ ਨੇ ਜਗਰਾਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਨਾ ਸਿਰਫ ਸ਼ਾਸਤਰੀ ਸੰਗੀਤ ‘ਚ ਆਪਣਾ ਨਾਂ ਬਣਾਇਆ ਹੈ, ਸਗੋਂ ਲੋਕ ਸੰਗੀਤ ‘ਚ ਵੀ ਉਨ੍ਹਾਂ ਦੀ ਕਿਤੇ ਵੀ ਬਰਾਬਰੀ ਨਹੀਂ ਹੈ। ਲਾਕਡਾਊਨ ‘ਚ ਆਇਆ ਉਨ੍ਹਾਂ ਦਾ ਗੀਤ ‘ਕਿੱਥੋਂ ਆਇਆ ਕੋਰੋਨਾ’ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।

ਨਰਿੰਦਰ ਚੰਚਲ ਨੇ ਬਚਪਨ ਤੋਂ ਹੀ ਆਪਣੀ ਮਾਂ ਕੈਲਾਸ਼ਵਤੀ ਨੂੰ ਮਾਤਾ ਰਾਣੀ ਦੇ ਭਜਨ ਗਾਉਂਦੇ ਸੁਣਿਆ ਸੀ। ਮਾਂ ਦੇ ਭਜਨਾਂ ਨੂੰ ਸੁਣ-ਸੁਣ ਕੇ ਉਨ੍ਹਾਂ ਨੂੰ ਵੀ ਸੰਗੀਤ ਦਾ ਚਸਕਾ ਲੱਗ ਗਿਆ। ਨਰਿੰਦਰ ਚੰਚਲ ਦੀ ਪਹਿਲੀ ਗੁਰੂ ਉਨ੍ਹਾਂ ਦੀ ਮਾਂ ਹੀ ਸੀ। ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ। ਨਰਿੰਦਰ ਚੰਚਲ ਦਾ ‘ਬੌਬੀ’ ਫ਼ਿਲਮ ਤੋਂ ਗੀਤ ‘ਬੇਸ਼ੱਕ ਮੰਦਿਰ ਮਸਜਿਦ ਤੋੜੋ’ ਬਹੁਤ ਮਕਬੂਲ ਹੋਇਆ ਸੀ।ਇਸ ਤੋਂ ਬਾਅਦ ਨਰਿੰਦਰ ਚੰਚਲ ਨੇ ਕਈ ਫ਼ਿਲਮਾਂ ‘ਚ ਗੀਤ ਗਾਏ ਪਰਫ਼ਿਲਮ ‘ਆਸ਼ਾ’ ‘ਚ ਗਾਏ ਮਾਤਾ ਦੇ ਭਜਨ ‘ਚਲੋ ਬੁਲਾਵਾ ਆਇਆ ਹੈ’ ਤੋਂ ਉਨ੍ਹਾਂ ਨੂੰ ਪਛਾਣ ਮਿਲੀ। ਨਰਿੰਦਰ ਚੰਚਲ ਇੱਕ ਭਾਰਤੀ ਗਾਇਕ ਸਨ ,ਜੋ ਆਪਣੀਆਂ ਪੰਜਾਬੀ ਭੇਟਾਂ ਲਈ ਜਾਣੇ ਜਾਂਦੇ ਹਨ। ਇਹਨਾਂ ਨੇ ਕਾਫੀ ਹਿੰਦੀ ਫਿਲਮਾਂ ਵਿੱਚ ਵੀ ਗਾਇਆ।

LEAVE A REPLY

Please enter your comment!
Please enter your name here