*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸਿਹਤ ਡਾਇਰੈਕਟਰ ਚੰਡੀਗੜ ਖ਼ਿਲਾਫ਼ ਧਰਨਾ 6 ਜੁਲਾਈ ਨੂੰ*

0
108

ਮਾਨਸਾ, 3 ਜੁਲਾਈ (ਸਾਰਾ ਯਹਾਂ/ਚਨਾਂਦੀਪ ਔਲਖ ):  ਪੰਜਾਬ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਕੇਡਰ ਦੀਆਂ ਮੰਗਾਂ ਮੰਨਵਾਉਣ ਅਤੇ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਅਣਦੇਖੀ ਕਾਰਨ ਸੂਬਾ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਜਥੇਬੰਦੀ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ 6 ਜੁਲਾਈ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਖਿਲਾਫ਼ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 26 ਤੋਂ 30 ਜੂਨ ਤੱਕ ਸਮੂਹ ਜ਼ਿਲਿਆਂ ਦੇ ਐਕਸ਼ਨ ਕਰਕੇ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣ, ਨਜਾਇਜ ਬਦਲੀਆਂ ਰੱਦ ਕਰਾਉਣ, ਕੱਟੇ ਹੋਏ ਭੱਤੇ ਬਹਾਲ ਕਰਨ, ਸੀਨੀਆਰਤਾ ਸੂਚੀਆਂ ਜਾਰੀ ਕਰਨ, ਪਦੁਨਤੀਆ ਕਰਨ, ਟ੍ਰੇਨਿੰਗ ਸਕੂਲ ਚਾਲੂ ਕਰਨ, ਨਵੀਂ ਭਰਤੀ ਕਰਨ, ਵਾਧੂ ਸੈਂਟਰਾਂ ਦਾ ਕੰਮ ਧੱਕੇ ਨਾਲ ਕਰਾਉਣ ਦੀ ਬਜਾਏ ਫੀਮੇਲ ਵਰਕਰਾਂ ਦੀਆਂ ਪੋਸਟਾਂ ਕੱਢਣ, ਠੇਕਾ ਅਧਾਰਿਤ ਮੇਲ, ਫੀਮੇਲ ਵਰਕਰਾਂ ਨੂੰ ਪੁਰਾਣੀ ਤਰਜ ਤੇ ਰੈਗੂਲਰ ਕਰਨ ਸਮੇਤ ਕਈ ਮੰਗਾਂ ਸੰਬੰਧੀ ਸਿਵਲ ਸਰਜਨਾਂ ਰਾਹੀ ਮੰਗ ਪੱਤਰ ਸਿਹਤ ਨਿਰਦੇਸ਼ਕਾਂ ਨੂੰ ਭੇਜੇ ਗਏ ਸਨ ਪਰ ਸਰਕਾਰ ਨੇ ਇਹਨਾਂ ਨੂੰ ਫਿਰ ਅਣਗੌਲਿਆ ਕੀਤਾ ਹੈ ਜਿਸ ਕਰਕੇ ਪਹਿਲਾ ਕੀਤੇ ਗਏ ਐਲਾਨ ਅਨੁਸਾਰ 6 ਜੁਲਾਈ ਨੂੰ ਸੂਬੇ ਭਰ ਦੇ ਸਿਹਤ ਕਾਮੇ ਡਾਇਰੈਕਟਰ ਦਫ਼ਤਰ ਅੱਗੇ ਰੋਸ ਦਾ ਪ੍ਰਗਟਾਵਾ ਕਰਨਗੇ । ਉਹਨਾਂ ਦੱਸਿਆ ਕਿ 6 ਜੁਲਾਈ ਦੇ ਰੋਸ ਧਰਨੇ ਸੰਬੰਧੀ ਬਲਾਕਾਂ ਦੇ ਵਿੱਚ ਲਾਮਬੰਦੀ ਹੋ ਚੁੱਕੀ ਹੈ ਅਤੇ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਸਿਹਤ ਕਾਮੇ ਹੱਕੀ ਮੰਗਾਂ ਲਈ ਚੰਡੀਗੜ੍ਹ ਪੁੱਜਣਗੇ। ਇਸ ਮੌਕੇ ਜਗਦੀਸ਼ ਸਿੰਘ, ਚਾਨਣ ਦੀਪ ਸਿੰਘ, ਗੁਰਪਾਲ ਸਿੰਘ , ਮਲਕੀਤ ਸਿੰਘ, ਹਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here