*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਬਲਾਕ ਬੁਢਲਾਡਾ ਦੀ ਚੋਣ ਹੋਈ ਹਰਪ੍ਰੀਤ ਸਿੰਘ ਸੇਖੋਂ ਬਲਾਕ ਪ੍ਰਧਾਨ ਬਣੇ*

0
116

ਬੁਢਲਾਡਾ, 7 ਮਾਰਚ (ਸਾਰਾ ਯਹਾਂ/ਔਲਖ) : ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਬਲਾਕ ਬੁਢਲਾਡਾ ਦੀ ਚੋਣ ਸੰਬੰਧੀ ਇਜਲਾਸ ਗੁਰਦੁਆਰਾ ਸਾਹਿਬ ਬੁਢਲਾਡਾ ਵਿਖੇ ਸੰਜੀਵ ਸ਼ਰਮਾ ਸਿਹਤ ਸੁਪਰਵਾਇਜ਼ਰ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸਰਬ ਸੰਮਤੀ ਨਾਲ ਕੀਤੀ ਚੋਣ ਵਿਚ ਹਰਪ੍ਰੀਤ ਸਿੰਘ ਸੇਖੋਂ ਨੂੰ ਯੂਨੀਅਨ ਦਾ ਬਲਾਕ ਪ੍ਰਧਾਨ ਚੁਣਿਆ ਗਿਆ। ਹੋਰ ਅਹੁਦੇਦਾਰਾਂ ਵਿਚ ਸੰਜੀਵ ਸ਼ਰਮਾ ਸਰਪ੍ਰਸਤ, ਗੁਰਵਿੰਦਰ ਸਿੰਘ ਦਹੀਆ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜਨਰਲ ਸੱਕਤਰ, ਨਵਦੀਪ ਕਾਠ ਖਜਾਨਚੀ ਅਤੇ ਕ੍ਰਿਸ਼ਨ ਕੁਮਾਰ ਪ੍ਰੈਸ ਸਕੱਤਰ ਚੁਣੇ ਗਏ। ਯੂਨੀਅਨ ਦੇ ਪਿਛਲੇ ਪ੍ਰਧਾਨ ਅਮਰਜੀਤ ਸਿੰਘ ਨੇ ਯੂਨੀਅਨ ਦੀਆਂ ਪਿਛਲੇ ਸਾਲਾਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਮੰਗਲ ਸਿੰਘ ਨੇ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਮੂਹ ਬਲਾਕ ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੇ ਵੱਖ ਵੱਖ ਮੁੱਦਿਆ ਜਿਵੇਂ ਕਿ ਮਲਟੀਪਰਪਜ ਹੈਲਥ ਵਰਕਰ (ਮੇਲ) ਦੀ ਅਸਾਮੀ ਦਾ ਨਾਂ ਤਬਦੀਲ ਕਰਵਾਉਣਾ, ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੈਕਸੀਨ ਨਾ ਕਰਨਾ, ਵੈਕਸੀਨੇਸ਼ਨ ਦੇ ਕੰਮ ਲਈ ਬਣਦੇ ਭੱਤੇ ਜਾਰੀ ਕਰਵਾਉਣਾ, ਮਲਟੀਪਰਪਜ ਹੈਲਥ ਵਰਕਰ (ਮੇਲ) ਦੇ ਬੰਦ ਪਏ ਕੋਰਸ ਨੂੰ ਚਾਲੂ ਕਰਵਾਉਣਾ ਆਦਿ ਬਾਰੇ ਭਖਵੀਂ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਸੰਬੰਧੀ ਸੰਬਧਿਤ ਅਧਿਕਾਰੀਆਂ ਨੂੰ ਮਿਲਣ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਤੇ ਸੰਘਰਸ਼ ਕਰਨ ਦਾ ਫੈਸਲਾ ਲਿਆ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਦੀਸ਼ ਰਾਏ ਕੁਲਰੀਆਂ, ਬੂਟਾ ਸਿੰਘ, ਨਿਰਭੈ ਸਿੰਘ, ਅਸ਼ੋਕ ਕੁਮਾਰ, ਬਲਜੀਤ ਸਿੰਘ, ਮਨੋਜ ਕੁਮਾਰ, ਸੋਮੀ ਰਾਮ, ਜਸਕਰਨ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਯਸ਼ਪਾਲ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here