ਬੋਹਾ 11 ਮਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ): ਨੇੜਲੇ ਪਿੰਡ ਮਲਕੋਂ ਦੇ ਵਸਨੀਕਾਂ ਨੇ 12 ਸਿੱਖ ਲਾਈਟ ਇੰਨਫੈਂਟਰੀ ਵਿਚ ਹੌਲਦਾਰ ਵਜੋ ਤਾਇਨਾਤ ਸੈਨਿਕ ਸ਼ਮਸ਼ੇਰ ਸਿੰਘ ਪੁੱਤਰ ਮੰਗਲ
ਸਿੰਘ ਨੂੰ ਸੇਜਲ ਅੱਖਾ ਨਾਲ ਵਿਦਾਇਗੀ ਦਿੱਤੀ । ਉਹ ਪਿੱਛਲੇ ਦਿਨਾਂ ਫੇਫੜਿਆਂ ਵਿਚ ਫੰਗਸ( ਉਲੀ ) ਹੋਣ ਦੀ ਬਿਮਾਰੀ ਤੋਂ ਪੀੜਤ ਹੋਣ
ਕਾਰਨ ਦਿੱਲੀ ਦੇ ਇਕ ਹਸਤਾਲ ਵਿਚ ਵਿਚ ਇਲਾਜ ਕਰਵਾ ਰਹੇ ਸਨ। ਮਿਤੀ 9 ਮਈ ਨੂੰ ਉੱਥੇ ਉਨ੍ਹਾਂ ਦੀ ਮੌਤ ਹੋ ਗਈ ਤੇ ਸਰਕਾਰੀ
ਕਾਰਵਾਈਆਂ ਮਕੁੰਮਲ ਹੋਣ ‘ਤੇ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਮਲਕੋ ਵਿੱਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਤੇ ਪੁਲੀਸ ਪ੍ਰਸਾਸ਼ਨ ਵੱਲੋਂ ਥਾਣਾ ਬੋਹਾ ਦੇ ਐਸ. ਐਚ. ੳ, ਸਿੰਘ ਜਗਦੇਵ ਸਿੰਘ ਹਾਜਰ ਸਨ ਪਰ ਸਿਵਲ ਪ੍ਰਸਾਸ਼ਨ ਵੱਲੋਂ ਕਿਸੇ ਵੀ
ਅਧਿਕਾਰੀ ਨੇ ਸੈਨਿਕ ਦੇ ਅੰਤਿਮ ਸਸਕਾਰ ਮੌਕੇ ਹਾਜਰੀ ਨਹੀਂ ਭਰੀ ।