‘ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ : ਮਨਜੀਤ ਕੌਰ ਔਲਖ

0
54

ਮਾਨਸਾ 8 ਮਾਰਚ(ਸਾਰਾ ਯਹਾ ) ਅੱਜ ਇੱਥੇ ਕੌਮਾਂਤਰੀ ਦਿਵਸ ਮੌਕੇ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਬੈਨਰ ਹੇਠ ਇਕੱਤਰ ਹੋਈਆਂ ਸੈਂਕੜੇ ਔਰਤਾਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨਾਗਰਿਕਤਾ ਸੋਧ ਐਕਟ, ਐਨ.ਸੀ.ਆਰ. ਤੇ ਐਨ.ਪੀ.ਆਰ ਵਿਰੁੱਧ ਔਰਤਾਂ ਦੀ ਅਗਵਾਈ ਹੇਠ ਛਿੜਿਆ ਅੰਦੋਲਨ ਬਰਾਬਰਤਾ ਅਤੇ ਸਨਮਾਨ ਵਾਲੀ ਦੂਜੀ ਜੰਗੇ^ਆਜ਼ਾਦੀ ਦਾ ਗਵਾਹ ਬਣੇਗਾ.
                ਮਨਜੀਤ ਕੌਰ ਔਲਖ, ਬਲਵਿੰਦਰ ਕੌਰ ਖਾਰਾ, ਰਾਣੀ ਕੌਰ ਅੱਚਰਵਾਲ, ਕਿਰਨਾਂ ਰਾਣੀ ਐਮ.ਸੀ. ਅਤੇ 100 ਸਾਲਾ ਬੇਬੇ ਮੁਖਤਿਆਰ ਕੌਰ ਮਾਨਸਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜੇਐਨਯੂ ਦੀ ਸਾਬਕਾ ਪ੍ਰਧਾਨ ਗੀਤਾ ਕੁਮਾਰੀ ਨੇ ਕਿਹਾ ਕਿ ਸੋਵੀਅਤ ਇਨਕਲਾਬ ਦਾ ਮੁੱਢ ਰੂਸੀ ਔਰਤਾਂ ਨੇ ਹੀ ਬੰਨ੍ਹਿਆ ਸੀ. ਅੱਜ ਦੇਸ਼ ਅੰਦਰ ਔਰਤਾਂ ਦੀ ਅਗਵਾਈ ਹੇਠ ਦੂਜੀ ਜੰਗੇ^ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਹੈ. ਇਹ ਅੰਦੋਲਨ ਹਰ ਕਿਸੇ ਦੇ ਸਨਮਾਨ ਅਤੇ ਹੱਕ ਦੀ ਰਾਖੀ ਦਾ ਗਵਾਹ ਬਣੇਗਾ. ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ ਦੀਆਂ ਔਰਤਾਂ ਆਪਣੀ ਨਾਗਰਿਕਤਾ ਦੀ ਰਾਖੀ ਲਈ ਧਰਨੇ ਉੱਪਰ ਬੈਠੀਆਂ ਹਨ ਨਾ ਕਿ ਕਿਸੇ ਹੋਰ ਦੇ ਕਹਿਣੇ ਉੱਪਰ. ਉਨ੍ਹਾਂ ਇਸ ਮੌਕੇ ਫਾਤਿਮਾ ਸ਼ੇਖ ਤੇ ਸਵਿੱਤਰੀ ਬਾਈ ਫੂਲੇ ਵਰਗੀਆਂ ਸੰਘਰਸ਼^ਸ਼ੀਲ ਔਰਤਾਂ ਨੂੰ ਯਾਦ ਕੀਤਾ. ਪ੍ਰੋ. ਕੰਵਲਜੀਤ ਕੌਰ ਢਿੱਲੋਂ ਜਨਰਲ ਸਕੱਤਰ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਵੂਮੈਨ ਨੇ ਕਿਹਾ ਕਿ ਔਰਤਾਂ ਦਾ ਇਹ ਇਕੱਠ ਹਰ ਉਸ ਵਿਚਾਰ ਅਤੇ ਅਮਲ ਦੇ ਖਿਲਾਫ ਹੈ ਜੋ ਔਰਤਾਂ ਨੂੰ ਇਨਸਾਨ ਦੀ ਬਜਾਏ ਸਿਰਫ ਇੱਕ ਵਸਤੂ ਸਮਝਦੇ ਹਨ. ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਪ੍ਰਧਾਨ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਪੂੰਜੀਵਾਦੀ ਪ੍ਰਚਾਰ ਤੰਤਰ ਵੱਲੋਂ ਇਸ ਮਹਾਨ ਦਿਨ ਦੀ ਮਹਾਨਤਾ ਨੂੰ ਮਿੱਟੀ ਘੱਟੇ ਰੋਲਣ ਲਈ ਇਸ ਦਿਨ *ਤੇ ਹੋਣ ਵਾਲੇ ਫੈਸ਼ਨ ਸ਼ੋਅ, ਕਿੱਟੀ ਪਾਰਟੀਆਂ ਅਤੇ ਕੈਟ ਵਾਕਾਂ ਵਰਗੇ ਆਯੋਜਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਦਾ ਧਿਆਨ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਤੋਂ ਭਟਕਾਉਣ ਲਈ ਹੀ ਸੀਏਏ ਤੇ ਐਨਪੀਆਰ ਵਰਗੇ ਬੇਹੂਦਾ ਕਾਨੂੰਨ ਲੈ ਕੇ ਆਈ  ਹੈ. ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੌਮੀ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ ਜਸਟਿਸ ਮੁਰਲੀਧਰ ਦੀ ਸ਼ਾਨਦਾਰ ਵਿਦਾਇਗੀ ਤੇ ਸ਼ਾਨਦਾਰ ਸਵਾਗਤ ਦਰਅਸਲ ਮੋਦੀ ਦੇ ਸੀਏਏ ਅਤੇ ਐਨਪੀਆਰ ਕਾਨੂੰਨਦਾਨਾਂ ਵੱਲੋਂ ਪਾਈ ਫਿੱਟ ਲਾਹਨਤ ਹੀ  ਹੈ. ਪੰਜਾਬ ਮੰਚ ਦੀ ਸੂਬਾ ਆਗੂ ਐਡਵੋਕੇਟ ਹਰਮੀਤ ਕੌਰ ਬਰਾੜ ਨੇ ਕਿਹਾ ਕਿ ਸਾਡਾ ਮੰਤਵ ਔਰਤਾਂ ਨੂੰ ਮਰਦਾਂ ਦੇ ਖਿਲਾਫ ਖੜ੍ਹਾ ਕਰਨਾਂ ਨਹੀਂ ਹੈ ਬਲਕਿ ਸਾਡੀ ਕੋਸ਼ਿਸ਼ ਹੈ ਕਿ ਜਦੋਂ ਅਸੀਂ ਸੰਘਰਸ਼ ਛੇੜੀਏ ਤਾਂ ਔਰਤਾਂ ਵੀ ਮਰਦਾਂ ਦੇ ਬਰਾਬਰ ਜੂਝਦੀਆਂ ਨਜ਼ਰ ਆਉਣ. ਉਨ੍ਹਾਂ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਬਹਾਨੇ ਔਰਤਾਂ ਦੇ ਇਕੱਠ *ਤੇ ਪਾਬੰਦੀ ਲਾਉਣ ਦੀ ਸਖਤ ਨਿਖੇਧੀ ਕੀਤੀ. ਐਡਵੋਕੇਟ ਬਲਵੀਰ ਕੌਰ ਬੀਕੇਯੂ ੲੋਕਤਾ ਡਕੌਂਦਾ ਨੇ ਕਿਹਾ ਕਿ ਔਰਤਾਂ ਨੂੰ ਪੁਰਾਤਨ ਵਿਚਾਰਧਾਰਾ ਦਾ ਪੱਲਾ ਛੱਡ ਕੇ ਬਰਾਬਰਤਾ ਦੇ ਰਾਸਤੇ ਤੁਰਨਾ ਚਾਹੀਦਾ ਹੈ. ਮੁਸਲਿਮ ਫਰੰਟ ਪੰਜਾਬ ਦੀ ਆਗੂ ਮਹਿੰਦਰ ਕੌਰ ਨੇ ਕਾਵਿਕ ਬੋਲ ਬੋਲਦਿਆਂ ਕਿਹਾ ਕਿ  ‘ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ; ਤੇਰੇ ਹਿੱਸੇ ਦੀ ਦੁਨੀਆਂ *ਤੇ ਕਿਸੇ ਦਾ ਰਾਜ ਕਿਉਂ ਹੋਵੇੇ.’
ਅੱਜ ਦੀ ਇਕੱਤਰਤਾ ਨੂੰ ਪਲਵਿੰਦਰ ਕੌਰ ਹਰਿਆਊ, ਰੇਖਾ ਸ਼ਰਮਾ, ਮਨਜੀਤ ਕੌਰ ਔਲਖ, ਜਸਵਿੰਦਰ ਕੌਰ ਗਾਮੀਵਾਲਾ, ਨਰਿੰਦਰ ਕੌਰ ਬੁਰਜ ਹਮੀਰਾ, ਬਲਵੀਰ ਕੌਰ, ਹਰਜਿੰਦਰ ਕੌਰ, ਸੋਨੀ ਸਮਾਉਂ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਐਡਵੋਕੇਟ ਸੀਮਾ ਰਾਣੀ, ਕੁਲਦੀਪ ਕੌਰ ਮਾਨਸਾ, ਚਰਨਜੀਤ ਕੌਰ, ਮਨਜੀਤ ਕੌਰ, ਸਰਜਪਾਲ ਕੌਰ, ਦਲਜੀਤ ਕੌਰ, ਹਰਵਿੰਦਰ ਕੌਰ ਅਤੇ ਹਰਬੰਸ ਕੌਰ ਭੈਣੀ ਆਦਿ ਨੇ ਸੰਬੋਧਨ ਕੀਤਾ.

LEAVE A REPLY

Please enter your comment!
Please enter your name here