*ਮਰੀਜ਼ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਕੋਰਸ ਜ਼ਰੂਰ ਪੂਰਾ ਕਰਨ- ਸਿਵਲ ਸਰਜਨ*

0
62


ਫਗਵਾੜਾ 21 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਟੀ.ਬੀ.ਇੱਕ ਖਤਰਨਾਕ ਬਿਮਾਰੀ ਹੈ ਤੇ ਜੇਕਰ ਸਮੇਂ ਰਹਿੰਦਿਆ ਇਸਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈl ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਪ੍ਰਗਟ ਕੀਤੇl ਓਹਨਾਂ ਦੱਸਿਆ ਕਿ ਇਲਾਜ ਲੰਬਾ ਤੇ ਮਹਿੰਗਾ ਹੋਣ ਦੇ ਡਰ ਤੋਂ ਕਈ ਮਰੀਜ਼ ਇਲਾਜ ਕਰਵਾਉਣ ਤੋਂ ਡਰਦੇ ਹਨl  ਓਹਨਾਂ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਕਤ ਬਿਮਾਰੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈl ਜ਼ਿਕਰਯੋਗ ਹੈ ਕਿ ਜਿਲ੍ਹੇ ਵਿੱਚ ਜਨਵਰੀ 2024 ਤੋਂ ਅਗਸਤ 2024 ਕੁਲ 736 ਟੀ.ਬੀ.ਦੇ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਤੇ ਜਿਨ੍ਹਾਂ ਵਿੱਚੋ 15 ਮਰੀਜ਼ ਐਮ.ਡੀ.ਆਰ.ਟੀ.ਬੀ.ਦੇ ਹਨ ਡਾ.ਰਿਚਾ ਭਾਟੀਆ ਨੇ ਦੱਸਿਆ ਕਿ ਇਹਨਾਂ ਵਿਚੋਂ ਕਾਫੀ ਮਰੀਜ਼ਾਂ ਦੀ ਦਵਾਈ ਦਾ ਕੋਰਸ ਪੂਰਾ ਹੋ ਚੁੱਕਾ ਹੈ ਤੇ ਕੁਝ ਦਾ ਇਲਾਜ ਚਲ ਰਿਹਾ ਹੈl ਓਹਨਾਂ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਾਕਟਰੀ ਸਲਾਹ ਨਾਲ ਦਵਾਈ ਦਾ ਕੋਰਸ ਪੂਰਾ ਕਰਨ ‘ਤੇ ਵਿਚਾਲੇ ਹੀ ਦਵਾਈ ਨਾ ਛੱਡਣl

ਡਾ.ਰਿਚਾ ਭਾਟੀਆ ਨੇ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਉਕਤ ਮਰੀਜ਼ਾਂ ਲਈ ਮੁਫਤ ਐਕਸ ਰੇ ਅਤੇ ਸੀਬੀਨੈੱਟ ਟੈਸਟ ਦੀ ਸਹੂਲਤ ਹੈl ਇਸ ਤੋਂ ਇਲਾਵਾ ਟੀ.ਬੀ.ਦੇ ਮਰੀਜ਼ਾਂ ਨੂੰ ਪੋਸ਼ਣ ਪ੍ਰਦਾਨ ਕਰਨ ਲਈ ਨਿਕਸ਼ਯ ਮਿੱਤਰਾ ਯੋਜਨਾ ਵੀ ਚਲ ਰਹੀ ਹੈl ਜਿਸ ਤਹਿਤ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਉਕਤ ਮਰੀਜ਼ਾਂ ਨੂੰ ਰਾਸ਼ਨ ਵੀ ਮੁਹਈਆ ਕਰਵਾਇਆ ਜਾਂਦਾ ਹੈ ਤਾਂ ਜੌ ਇਲਾਜ ਦੇ ਨਾਲ-ਨਾਲ ਓਹਨਾਂ ਦੀ ਖੁਰਾਕ ਦਾ ਪੱਖ ਵੀ ਪੂਰਾ ਹੋ ਸਕੇl

LEAVE A REPLY

Please enter your comment!
Please enter your name here