*ਮਰਹੂਮ ਵਿਕਾਸ ਦੀ ਯਾਦ ਵਿੱਚ ਬਰਸੀ ਉੱਤੇ ਲਗਾਇਆ ਖ਼ੂਨਦਾਨ ਕੈਂਪ*

0
37

ਬੁਢਲਾਡਾ 28 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਬੀਤੇ ਦਿਨੀਂ ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਅਤੇ ਵਿਕਾਸ ਵੈਲਫੇਅਰ ਟਰੱਸਟ ਬੋਹਾ ਵੱਲੋਂ ਮਰਹੂਮ ਵਿਕਾਸ ਗੋਇਲ ਦੀ ਯਾਦ ਵਿੱਚ ਉਸਦੀ ਤੀਜੀ ਬਰਸੀ ਉੱਤੇ ਖ਼ੂਨਦਾਨ ਕੈਂਪ ਐੱਸ ਐੱਸ ਜੈਨ ਸਭਾ ਬੋਹਾ ਵਿਖੇ ਲਗਾਇਆ ਗਿਆ। ਇਸ ਕੈੰਪ ਵਿਚ 40 ਤੋਂ ਵੱਧ ਖ਼ੂਨਦਾਨੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਸਰਕਾਰੀ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ 32 ਯੂਨਿਟ ਖੂਨ ਇੱਕਤਰ ਕੀਤਾ ਗਿਆ । ਸਰਕਾਰੀ ਬਲੱਡ ਬੈਂਕ ਮਾਨਸਾ ਦੀ ਟੀਮ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਖ਼ੂਨ ਦੀ ਬਹੁਤ ਘਾਟ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਬਹੁਤ ਡਰ ਹੈ, ਜਿਸ ਕਰਕੇ ਮਰੀਜ਼ਾਂ ਨੂੰ ਖ਼ੂਨ ਮਿਲਣ ਵਿੱਚ ਮੁਸ਼ਕਿਲ ਆ ਰਹੀ ਹੈ। ਨੇਕੀ ਫਾਉਂਡੇਸ਼ਨ ਦੇ

ਇਸ ਉਪਰਾਲੇ ਨਾਲ, ਕਰੋਨਾ ਕਾਲ ਵਿੱਚ ਵੀ ਲੋਕਾਂ ਦਾ ਇੱਥੇ  ਉਤਸ਼ਾਹ ਨਾਲ ਖ਼ੂਨਦਾਨ ਕਰਨ ਆਉਣਾ, ਇੱਕ ਵੱਡੀ ਪ੍ਰਾਪਤੀ ਹੈ। ਨੇਕੀ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਇੱਕ ਵਾਰ ਹਰ ਕੋਈ ਖ਼ੂਨਦਾਨ ਜ਼ਰੂਰ ਕਰੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਨਾਲ ਨਜਿੱਠਿਆ ਜਾ ਸਕੇ। ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਪੌਦੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮਰਹੂਮ ਵਿਕਾਸ ਗੋਇਲ ਦੇ ਪਿਤਾ ਨੇ ਦੱਸਿਆ ਕਿ ਇਹ

ਉਹਨਾਂ ਵੱਲੋਂ ਚੌਥਾ ਖ਼ੂਨਦਾਨ ਕੈੰਪ ਲਗਾਇਆ ਗਿਆ ਹੈ ਅਤੇ ਉਹ ਇਸੇ ਤਰ੍ਹਾਂ ਆਪਣੇ ਪੁੱਤਰ ਦੀ ਯਾਦ ਵਿੱਚ ਉਸਦੀ ਬਰਸੀ ਅਤੇ ਜਨਮਦਿਨ ਮੌਕੇ ਅੱਗੇ ਤੋਂ ਵੀ ਅਜਿਹੇ ਕੈੰਪ ਲਗਾਉਂਦੇ ਰਹਿਣਗੇ। ਮਰਹੂਮ ਵਿਕਾਸ ਦੇ ਪਰਿਵਾਰ ਵੱਲੋਂ 5100 ਰੁਪਏ ਦਾਨ ਰਾਸ਼ੀ ਵੀ ਨੇਕੀ ਫਾਉਂਡੇਸ਼ਨ ਨੂੰ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਭੇਂਟ ਕੀਤੀ ਗਈ। ਇਸ ਮੌਕੇ ਵਿਕਾਸ ਵੈਲਫੇਅਰ ਟਰੱਸਟ ਦੇ   ਨਿਖਿਲ ਗੋਇਲ, ਸਾਬਕਾ ਨਗਰ ਪੰਚਾਇਤ ਪ੍ਰਧਾਨ ਸੁਨੀਲ ਕੁਮਾਰ, ਨਗਰ ਪੰਚਾਇਤ ਪ੍ਰਧਾਨ ਕਮਲਦੀਪ ਬਾਵਾ, ਐਮੀ ਭੁੱਲਰ, ਕੌਂਸਲਰ ਬ੍ਰਹਮਦੇਵ ਮੰਗਲਾ, ਪ੍ਰਿਤਪਾਲ ਗੋਇਲ, ਸੁਰਿੰਦਰ ਮੰਗਲਾ, ਗੋਰਾ, ਭੋਲਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here