
ਮਾਨਸਾ 04 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)
ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਚੋਥੀ ਨਾਇਟ ਦਾ ਉਦਘਾਟਨ ਸਮਾਜ ਸੇਵੀ ਤੇ ਅੱਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਊਚੇਚੇ ਤੋਰ ਤੇ ਪਹੁੰਚਕੇ ਅੱਜ ਦੀ ਨਾਈਟ ਦੀ ਰੀਬਨ ਕੱਟਣ ਦੀ ਰਸਮ ਆਪਣੇ ਸੁਭ ਹੱਥਾ ਨਾਲ ਕੀਤਾ । ਉਹਨਾ ਨੇ ਕਿਹਾ ਕਿ ਜੇ ਮਨ ਵਿਚ ਸੇਵਾ ਕਰਨ ਦਾ ਜਜਬਾ ਹੋਵੇ ਤਾ ਮਨੁੱਖ ਸਮਾਜ ਵਿਚ ਰਹਿ ਕੇ ਇਹ ਰੋਲ ਬਹੁਤ ਵਧੀਆ ਢੰਗ ਨਾਲ ਨਿਭਾ ਸਕਦਾ ।ਉਹਨਾ ਨੇ ਕਿਹਾ ਕਿ ਰਮਾਇਣ ਇੱਕ ਅਜਿਹਾ ਇਤਿਹਾਸ ਹੈ ਜਿਸ ਤੋ ਸਿੱਖਿਆ ਲੈ ਕੇ ਅਮਲ ਕਰਨ ਦੀ ਲੋੜ ਹੈ ।ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਕਿਸ ਤਰਾ ਮਹਾਰਾਜਾ ਜਨਕ ਨੇ ਪ੍ਰਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸੀਤਾ ਦਾ ਸਵੰਬਰ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ ।ਉਸ ਤੋ ਪਹਿਲਾ ਭਗਵਾਨ ਰਾਮ ਲਕਸ਼ਮਣ ਜਨਕ ਪੁਰੀ ਪੁਸਪਵਾਟਿਕਾ ਵਿਚ ਆੳੇੁਦੇ ਹਨ ਤੇ ਪੁੂਜਾ ਲਈ ਫੁਲ ਲੈਣ ਤੋ ਬਾਅਦ ਸ਼ੀਤਾ ਮਾਤਾ ਦਾ ਮਾਂ ਗੋਰੀ ਦੀ ਪੂਜਾ ਕਰਨ ਪੁਸਪਵਾਟਿਕਾ ਵਿਚ ਸ਼ੀਤਾ ਦਾ ਰਾਮ ਨੂੰ ਦੇਖਣਾ ਤੇ ਸੋਚਣਾ ਕਿ ਜੇ ਮੇਰਾ ਸਵੰਬਰ ਇਹਨਾ ਨਾਲ ਹੋ ਜਾਵੇ , ਸ਼ੀਤਾ ਮਾਤਾ ਵੱਲੋ ਮਨ ਚਾਹਾ ਵਰ ਲੈਣ ਲਈ ਧਨੁਸ ਦੀ ਆਰਤੀ ਕਰਨ ਤੇ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ ਤੇ ਆਪਣਾ ਕੀਤਾ ਹੋਇਆ ਪ੍ਰਣ ਵੱਖ ਵੱਖ ਦੇਸ਼ਾ ਦਾ ਰਾਜਿਆ ਨੁੂੰ ਸੁਣਾਉਣਾ, ਵੱਖ ਵੱਖ ਦੇਸ ਦੇ ਰਾਜਿਆ ਵੱਲੋ ਧਨੁਸ ਤੋੜਨ ਲਈ ਜੋਰ ਲਾੳੇੁਣਾ, ਰਾਜਾ ਜਨਕ ਦਾ ਨਿਰਾਸ਼ ਹੋਣਾ ਸਾਰੇ ਰਾਜਿਆ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ ਅਤੇ ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ, ਵਿੱਸਵਾ ਮਿੱਤਰ ਜੀ ਦਾ ਲਛਮਣ ਦਾ ਬੋਲਣਾ ਚੰਗਾ ਨਾ ਲੱਗਣਾ ਸ੍ਰੀ ਰਾਮ ਚੰਦਰ ਦਰਬਾਰ ਵਿਚ ਭਗਵਾਨ ਪਰਸੁੂਰਾਮ ਦਾ ਆਉਣਾ ਪਰਸੁੂਰਾਮ ਤੇ ਸੰਵਾਦ ਦੇਖਣ ਯੋਗ ਸੀ ਲਛਮਣ ਤੇ ਪਰਸੂਰਾਮ ਦਾ ਸੰਵਾਦ ਦੇਖ ਕੇ ਲੋਕਾ ਨੇ ਤਾੜੀਆ ਮਾਰ ਕੇ ਸਲਾਘਾ ਕਰਨਾ, ਮਾਤਾ ਸੀਤਾ ਦਾ ਵਿਦਾਇਗੀ ਦੇਖ ਕੇ ਸਾਰੇ ਦਰਸ਼ਨ ਭਾਵੁਕ ਹੋ ਗਏ।

ਕਲੱਬ ਦੇ ਡਾਇਰੈਕਟਰ ਜਗਦੀਸ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ । ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ ਸ਼ਰਮਾ ,ਜੀਵਨ ਮੀਰਪੂਰੀਆ, ਅਜੈ ਟੀਟੂ, ਸੁੱਖੀ ਬਠਿੰਡਾ, ਕਾਮਰੇਡ ਰਿਸ਼ੀ, ਰਮਨ, ਸੋਰੀਯਾ ਜੋਗਾ,ਪਿ੍ਥੀ ਜੋਗਾ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ,ਅਰਜਨ,ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਡਾ. ਕਿ੍ਸਨ ਪੱਪੀ, ਸੰਦੀਪ ਮਿੱਤਲ,ਗੋਪੇਸ ਮਿੱਤਲ ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਬੰਟੀ ਮੰਘਾਨੀਆ, ਸ਼ਿਬੂ ਮੰਘਾਨੀਆ, ਆਸੂ, ਗੁੱਡੂ,ਮੱਖਣ ਲਾਲ,ਭੋਲਾ ਸ਼ਰਮਾ, ਟੀਟੂ, ਅਮਿਤ, ਵਿਨੋਦ ਬਠਿੰਡਾ,ਧੂਪ ਸਿੰਘ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।
